For the best experience, open
https://m.punjabitribuneonline.com
on your mobile browser.
Advertisement

300 ਗਰਾਮ ਹੈਰੋਇਨ ਸਣੇ ਮੋਟਰਸਾਈਕਲ ਸਵਾਰ ਗ੍ਰਿਫ਼ਤਾਰ

03:57 PM May 14, 2025 IST
300 ਗਰਾਮ ਹੈਰੋਇਨ ਸਣੇ ਮੋਟਰਸਾਈਕਲ ਸਵਾਰ ਗ੍ਰਿਫ਼ਤਾਰ
ਤਿੰਨ ਸੌ ਗ੍ਰਾਮ ਹੈਰੋਇਨ ਸਮੇਤ ਫੜਿਆ ਗਿਆ ਮੁਲਜ਼ਮ ਪੁਲੀਸ ਪਾਰਟੀ ਨਾਲ।
Advertisement

ਧਰਮਪਾਲ ਸਿੰਘ ਤੂਰ

Advertisement

ਸੰਗਤ ਮੰਡੀ, 14 ਮਈ

Advertisement
Advertisement

ਸੀਆਈਏ ਸਟਾਫ-2 ਦੀ ਪੁਲੀਸ ਪਾਰਟੀ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਬਠਿੰਡਾ ਦੇ ਡੀਐੱਸਪੀ (ਡੀ) ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਗਸ਼ਤ ਦੌਰਾਨ ਸ਼ੱਕੀ ਵਿਅਕਤੀ ਨੂੰ ਮੋਟਰਸਾਈਕਲ (ਪੀ.ਬੀ 03 ਏ.ਡੀ 3312) ਨਾਲ ਕਾਬੂ ਕੀਤਾ ਤੇ ਤਲਾਸ਼ੀ ਕਰਨ ਦੌਰਾਨ ਉਸ ਕੋਲੋਂ 300 ਗਰਾਮ ਹੈਰੋਇਨ ਬਰਾਮਦ ਕੀਤੀ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਉਰਫ ਬੌਬੀ ਵਾਸੀ ਸਰੂਪਾ ਬਸਤੀ ਪਿੰਡ ਘੁੱਦਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਇਹ ਹੈਰੋਇਨ ਕਿੱਥੋ ਲੈ ਕੇ ਆਇਆ ਸੀ ਅਤੇ ਕਿੱਥੇ ਸਪਲਾਈ ਕਰਨੀ ਸੀ ਇਸ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਮੁਲਜ਼ਮ ਕੋਲੋਂ ਪੁਲੀਸ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement
Author Image

Advertisement