ਪੱਤਰ ਪ੍ਰੇਰਕਫਗਵਾੜਾ, 4 ਜੂਨਇੱਕ ਵਿਅਕਤੀ ਦੀ ਜੇਬ ’ਚੋਂ ਪੈਸੇ ਝਪਟਣ ਦੇ ਦੋਸ਼ ਹੇਠ ਸਦਰ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਤਿੰਦਰਜੀਤ ਸਿੰਘ ਪੁੱਤਰ ਸਰਵਟ ਸਿੰਘ ਵਾਸੀ ਆਰਚਰਡ ਵੈਲੀ ਛੇਹਾਰਟਾ ਅੰਮ੍ਰਿਤਸਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਬਲੈਰੋ ਪਿੱਕਅਪ ਗੱਡੀ ’ਤੇ ਲੁਧਿਆਣਾ ਜਾ ਰਿਹਾ ਸੀ ਜਦੋਂ ਉਹ ਓਮ ਢਾਬੇ ਨੇੜੇ ’ਤੇ ਚਾਹ ਦਾ ਬਿੱਲ ਦੇਣ ਲੱਗਾ ਤਾਂ ਇੱਕ ਵਿਅਕਤੀ ਉਸ ਦੀ ਜੇਬ ’ਚੋਂ 52 ਹਜ਼ਾਰ ਰੁਪਏ ਦੀ ਨਕਦੀ ਝਪਟ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।