For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਭਾਰਤ ਸਭਾ ਵੱਲੋਂ ਮੋਟਰਸਾਈਕਲ ਮਾਰਚ

07:13 AM Aug 02, 2024 IST
ਨੌਜਵਾਨ ਭਾਰਤ ਸਭਾ ਵੱਲੋਂ ਮੋਟਰਸਾਈਕਲ ਮਾਰਚ
ਸਮਾਣਾ ਵਿੱਚ ਮੋਟਰਸਾਈਕਲ ਮਾਰਚ ਕਰਦੇ ਹੋਏ ਨੌਜਵਾਨ ਸਭਾ ਦੇ ਆਗੂ।
Advertisement

ਸੁਭਾਸ਼ ਚੰਦਰ
ਸਮਾਣਾ, 1 ਅਗਸਤ
ਨੌਜਵਾਨ ਭਾਰਤ ਸਭਾ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਸਮਾਣਾ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਟਰਸਾਈਕਲ ਮਾਰਚ ਕਰ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਸਭਾ ਦੇ ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ ਤੇ ਜ਼ਿਲ੍ਹਾ ਸਕੱਤਰ ਖੁਸ਼ਵੰਤ ਹਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਅੰਦੋਲਨ ’ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਪਾਰਟੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਤੂੜੀ ਬਾਜ਼ਾਰ ਫਿਰੋਜ਼ਪੁਰ ਵਿਚਲੇ ਇਤਿਹਾਸਕ ਗੁਪਤ ਟਿਕਾਣਾ ਬਹੁਤ ਇਤਿਹਾਸਕ ਸਥਾਨ ਹੈ ਪਰ ਉਥੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਸ਼ਰਾਰਤੀ ਅਨਸਰਾਂ ਤੋਂ ਸਰਕਾਰ ਕਬਜ਼ਾ ਛੁਡਾ ਕੇ ਮਿਊਜ਼ੀਅਮ ਤੇ ਲਾਇਬ੍ਰੇਰੀ ਨਹੀਂ ਬਣਾ ਰਹੀ। ਸ਼ਹੀਦ ਮਦਨ ਲਾਲ ਢੀਂਗਰਾ ਦਾ ਘਰ ਭੂ-ਮਾਫ਼ੀਆ ਵੱਲੋਂ ਢਾਹ ਦਿੱਤਾ ਗਿਆ ਹੈ, ਉਸ ਨੂੰ ਸਾਂਭਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਨਾਮ ’ਤੇ ਬਣੀ ਭਗਵੰਤ ਮਾਨ ਸਰਕਾਰ ਸ਼ਹੀਦਾਂ ਦੀਆਂ ਇਤਿਹਾਸਕ ਵਿਰਾਸਤਾਂ ਨੂੰ ਹੀ ਵਿਸਾਰੀ ਬੈਠੀ ਹੈ। ਜ਼ਿਲ੍ਹਾ ਆਗੂ ਹਰਿੰਦਰ ਸੈਣੀਮਾਜਰਾ ਤੇ ਗੁਰਦੀਪ ਆਜ਼ਾਦ ਨੇ ਕਿਹਾ ਕਿ ਪਿੰਡਾਂ ਵਿੱਚ ਖੇਡ ਗਰਾਊਂਡ, ਜਿਮ, ਲਾਇਬ੍ਰੇਰੀਆਂ ਦਾ ਪ੍ਰਬੰਧ ਕਰਨ, ਸਰਕਾਰ ਦੁਆਰਾ ਪੰਜਾਬ ਦੀ ਖੇਡ ਨੀਤੀ ਬਣਵਾਉਣ ਤੇ ਨੌਜਵਾਨਾਂ ਨੂੰ ਸਫਰੀ ਭੱਤਾ ਦੇਣ ਆਦਿ ਮੰਗਾਂ ਦਾ ਮੰਗ ਪੱਤਰ ਐੱਸਡੀਐੱਮ ਸਮਾਣਾ ਦੀ ਗੈਰ-ਮੌਜੂਦਗੀ ’ਚ ਸਮਾਣਾ ਦੇ ਤਹਿਸੀਲਦਾਰ ਰਾਹੀਂ ਪੰਜਾਬ ਸਰਕਾਰ ਦੇ ਨਾਮ ਭੇਜਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਆਗੂ ਸੰਦੀਪ ਖੱਤਰੀ ਨੇ ਨਿਭਾਈ। ਇਸ ਮੌਕੇ ਜ਼ਿਲ੍ਹਾ ਆਗੂ ਮੰਗਾਂ ਸਮਾਣਾ, ਹਰਪਾਲ ਸਮਾਣਾ, ਸਿਕੰਦਰ ਕਕਰਾਲਾ, ਸ਼ਨੀ ਕਕਰਾਲਾ, ਅਮਰਿੰਦਰ ਨਾਭਾ ਤੇ ਚਮਕੌਰ ਛਬੀਲਪੁਰ ਆਦਿ ਹਾਜ਼ਰ ਸਨ।

Advertisement
Advertisement
Author Image

sukhwinder singh

View all posts

Advertisement