ਨਸ਼ਿਆਂ ਖ਼ਿਲਾਫ਼ ਮੋਟਰਸਾਈਕਲ ਮਾਰਚ
ਦੇਵਿੰਦਰ ਿਸੰਘ ਜੱਗੀ
ਪਾਇਲ, 4 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਮਲੌਦ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ ਗਿਆ। ਇਸ ਵਿੱਚ ਕਿਸਾਨ-ਮਜ਼ਦੂਰ, ਨੌਜਵਾਨ ਮੋਟਰਸਾਈਕਲਾਂ, ਕਾਰਾਂ ਤੇ ਸਵਾਰ ਹੋ ਕੇ ਮਲੌਦ ਦਾਣਾ ਮੰਡੀ ਪੁੱਜੇ। ਉਨ੍ਹਾਂ ਦੇ ਹੱਥਾਂ ਵਿੱਚ ਜਥੇਬੰਦੀ ਦੇ ਝੰਡੇ ਅਤੇ ਨਸ਼ਿਆਂ ਖ਼ਿਲਾਫ਼ ਬੈਨਰ, ਤਖਤੀਆਂ ਫੜੀਆਂ ਹੋਈਆਂ ਸਨ। ਝੰਡਾ ਮਾਰਚ ਦਾਣਾ ਮੰਡੀ ਮਲੌਦ ਤੋਂ ਸ਼ੁਰੂ ਹੋ ਕੇ ਚੋਮੋਂ, ਬਾਬਰਪੁਰ, ਰੱਬੋਂ, ਦੌਲਤਪੁਰ, ਉਕਸੀ, ਦੌਦਾਂ ਜੋਗੀਮਾਜਰਾ, ਰਾਮਗੜ੍ਹ ਕਲਾਹੜ ਹੁੰਦਾ ਹੋਇਆ ਸਿਆੜ ਪੁੱਜਾ। ਦੂਜੇ ਪੜਾਅ ਵਿੱਚ ਜੀਰਖ, ਲਹਿਲ, ਕੂਹਲੀ ਹੁੰਦਾ ਹੋਇਆ ਸਿਹੌੜਾ ਤੋ ਮਲੌਦ ਮੰਡੀ ਵਿੱਚ ਸਮਾਪਤ ਹੋਇਆ। ਝੰਡਾ ਮਾਰਚ ਦੀ ਕਮਾਂਡ ਕਰ ਰਹੇ ਜਥੇਬੰਦੀ ਦੇ ਆਗੂਆਂ ਨੇ ਨਸ਼ਿਆਂ ਦੇ ਫੈਲਣ ਦੀ ਜ਼ਿੰਮੇਵਾਰ ਪੁਲੀਸ, ਸਮੱਗਲਰ ਤੇ ਸਰਕਾਰ ਵਿਰੁੱਧ ਅਕਾਸ਼ ਗੂੰਜਾਊ ਨਾਅਰੇ ਲਾਏ। ਉਨ੍ਹਾਂ 6 ਸਤੰਬਰ ਨੂੰ ਨਸ਼ਿਆਂ ਖਿਲਾਫ ਜ਼ਿਲ੍ਹਾ ਹੈਡਕੁਆਰਟਰ ’ਤੇ ਮੁਜ਼ਾਹਰੇ ਚ ਪੁੱਜਣ ਦਾ ਸੱਦਾ ਦਿੱਤਾ। ਝੰਡਾ ਮਾਰਚ ਦੀ ਅਗਵਾਈ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ, ਨਾਜਰ ਸਿੰਘ ਸਿਆੜ ਨੇ ਕੀਤੀ।
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਨਸ਼ਿਆਂ ਨੂੰ ਹੋਰਨਾਂ ਸਾਰੀਆਂ ਸਮਾਜਿਕ ਡੀਐੱਸਪੀ ਅਹਿਮਦਗੜ੍ਹ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਹਿਲੀ ਵਾਰ ਨਸ਼ਿਆਂ ਪ੍ਰਤੀ ਜਾਗਰੂਕਤਾ ਮੁਹਿੰਮ ਨੂੰ ਅਮਲੀ ਤੌਰ ’ਤੇ ਲਾਗੂ ਕਰਨ ਲਈ ਇੱਕ ਇੱਕ ਥਾਣੇ ਲਈ ਵੱਖਰੇ ਡੀਐੱਸਪੀ ਦੀ ਡਿਊਟੀ ਲਗਾਈ ਗਈ ਹੈ। ਐੱਸਐੱਚਓ ਸਿਟੀ ਸੁਖਵਿੰਦਰ ਸਿੰਘ ਖੁਰਦ ਵੱਲੋਂ ਲਗਵਾਏ ਜਾ ਰਹੇ ਸੈਮੀਨਾਰ ਦੀ ਪ੍ਰਧਾਨਗੀ ਡੀਐੱਸਪੀ ਰਣਜੀਤ ਸਿੰਘ ਵੱਲੋਂ ਕੀਤੀ ਜਾਂਦੀ ਹੈ ਅਤੇ ਪੇਂਡੂ ਖੇਤਰ ਵਿੱਚ ਐੱਸਐੱਚਓ ਸਦਰ ਅਜੀਤ ਸਿੰਘ , ਡੀਐੱਸਪੀ ਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਹਨ।
ਰਾਏਕੋਟ (ਸੰਤੋਖ ਗਿੱਲ): ਪਿੰਡ ਚੱਕ ਭਾਈ ਕਾ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੱਦੇ ’ਤੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸੂਬੇ ਵਿੱਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹਣ ਲਈ ਪਿੰਡ-ਪਿੰਡ ਪਹਿਰੇਦਾਰੀ ਦਾ ਸੱਦਾ ਦਿੱਤਾ ਹੈ। ਇਸ ਮੌਕੇ ਪਿੰਡ ਚੱਕ ਭਾਈ ਕਾ ਇਕਾਈ ਦੀ ਚੋਣ ਵਿੱਚ ਦਰਸ਼ਨ ਸਿੰਘ ਸਾਬਕਾ ਪੰਚ ਪ੍ਰਧਾਨ, ਪ੍ਰਗਟ ਸਿੰਘ, ਸੁਰਜੀਤ ਸਿੰਘ, ਚਮਕੌਰ ਸਿੰਘ ਮੀਤ ਪ੍ਰਧਾਨ, ਦਲਜੀਤ ਸਿੰਘ ਸਕੱਤਰ, ਹਰਜਿੰਦਰ ਸਿੰਘ ਮੀਤ ਸਕੱਤਰ, ਕੁਲਵੰਤ ਸਿੰਘ ਸਰਾਂ ਖ਼ਜ਼ਾਨਚੀ ਅਤੇ ਰਣਜੀਤ ਸਿੰਘ ਪ੍ਰੈੱਸ ਸਕੱਤਰ ਚੁਣੇ ਗਏ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਬੀਕੇਯੂ (ਉਗਰਾਹਾਂ) ਬਲਾਕ ਸਿੱਧਵਾਂ ਬੇਟ ਨੇ ਸੂਬਾ ਕਮੇਟੀ ਦੇ ਨਸ਼ਾ ਵਿਰੋਧੀ ਪ੍ਰੋਗਰਾਮ ਨੂੰ ਪਿੰਡ ਪਿੰਡ ਪੱਧਰ ‘ਤੇ ਲਾਗੂ ਕਰਨ ਅਤੇ ਛੇ ਸੰਤਬਰ ਨੂੰ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਦੀ ਤਿਆਰੀ ਵਜੋਂ ਨੁੱਕੜ ਮੀਟਿੰਗਾਂ ਕੀਤੀਆਂ। ਇਸ ਤੋਂ ਇਲਾਵਾ ਕਸਬਾ ਭੂੰਦੜੀ ਵਿੱਚ ਵਿਸ਼ਾਲ ਮਾਰਚ ਵੀ ਕੱਢਿਆ ਗਿਆ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ ਪਰਵਾਰ ਸਿੰਘ ਗਾਲਬਿ ਨੇ ਦੱਸਿਆ ਕਿ ਛੇ ਸਤੰਬਰ ਨੂੰ ਪੰਜਾਬ ਸਰਕਾਰ ਦੇ ਨਾਂ ਅਧਿਕਾਰੀਆਂ ਨੂੰ ਨਸ਼ਿਆਂ ਖ਼ਿਲਾਫ਼ ਮੰਗ ਪੱਤਰ ਸੌਂਪਿਆ ਜਾਵੇਗਾ।
ਲੋਕ ਲਹਿਰ ਦਾ ਕਾਮਾਗਾਟਾਮਾਰੂ ਕਮੇਟੀ ਵੱਲੋਂ ਸਵਾਗਤ
ਗੁਰੂਸਰ ਸੁਧਾਰ, ਮੁੱਲਾਂਪੁਰ (ਪੱਤਰ ਪ੍ਰੇਰਕ): ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਵਿਚ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਪਿੰਡਾਂ ਵਿੱਚ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਉਪਰਾਲੇ ਨਾਲ ਉੱਠ ਰਹੀ ਲੋਕ ਲਹਿਰ ਦਾ ਸਵਾਗਤ ਕੀਤਾ ਗਿਆ। ਐਡਵੋਕੇਟ ਕੁਲਦੀਪ ਸਿੰਘ ਕਿਲ੍ਹਾ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਬੱਦੋਵਾਲ, ਸੁਖਦੇਵ ਸਿੰਘ ਰਾਏਪੁਰ, ਮਲਕੀਤ ਸਿੰਘ ਨੇ ਹਿੱਸਾ ਲਿਆ। ਇਕ ਹੋਰ ਮਤੇ ਰਾਹੀਂ ਹੜ੍ਹ-ਪੀੜਤਾਂ ਲਈ 186 ਕਰੋੜ ਰੁਪਏ ਦੀ ਜਾਰੀ ਕੀਤੀ ਰਕਮ ਨੂੰ ਨਾਕਾਫ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ, ਘਰਾਂ, ਪਸ਼ੂਆਂ ਅਤੇ ਮਨੁੱਖੀ ਜਾਨਾਂ ਦਾ ਜਿੰਨਾ ਵੱਡਾ ਨੁਕਸਾਨ ਹੋਇਆ ਹੈ, ਉਸ ਦੇ ਮੁਕਾਬਲੇ ਇਸ ਰਾਸ਼ੀ ਨਾਲ ਭਰਪਾਈ ਨਹੀਂ ਹੋ ਸਕਦੀ।
ਪੁਲੀਸ ਅਤੇ ਪੰਚਾਇਤ ਵਲੋਂ ਨਸ਼ਿਆਂ ਖ਼ਿਲਾਫ਼ ਸੈਮੀਨਾਰ
ਕੁੱਪ ਕਲਾਂ (ਕੁਲਵਿੰਦਰ ਸਿੰੰਘ ਗਿੱਲ): ਥਾਣਾ ਅਹਿਮਦਗੜ੍ਹ ਸਦਰ ਦੇ ਐੱਸਐੱਚਓ ਅਜੀਤ ਸਿੰਘ ਅਤੇ ਡੀਐੱਸਪੀ ਦਵਿੰਦਰ ਸਿੰਘ ਸੰਧੂ ਨੇ ਪਿੰਡ ਕੁੱਪ ਕਲਾਂ ਗੁਰਦੁਆਰੇ ਵਿੱਚ ਕਰਵਾਏ ਸੈਮੀਨਾਰ ਮੌਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕ ਕੀਤਾ। ਇਸ ਮੌਕੇ ਮੋਹਨਜੀਤ ਸਿੰਘ ਪੰਚ, ਗੁਰਤੇਜ ਸਿੰਘ ਔਲਖ, ਹਰਵਿੰਦਰ ਸਿੰਘ ਨੋਨੀ, ਦਰਸ਼ਨ ਸਿੰਘ ਸਾ. ਸਰਪੰਚ, ਜੋਗਾ ਸਿੰਘ ਹਾਜ਼ਰ ਸਨ।