ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥ੍ਰੀ-ਵ੍ਹੀਲਰ ਦੀ ਟੱਕਰ ਨਾਲ ਘੱਗਰ ’ਚ ਡਿੱਗਿਆ ਮੋਟਰਸਾਈਕਲ

10:25 AM Jul 02, 2023 IST
ਘੱਗਰ ਨਦੀ ਵਿੱਚ ਡਿੱਗੇ ਮੋਟਰਸਾਈਕਲ ਨੂੰ ਬਾਹਰ ਕੱਢੇਦੇ ਹੋੲੇ ਲੋਕ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 1 ਜੁਲਾਈ
ਮੁਬਾਰਕਪੁਰ ਘੱਗਰ ਨਦੀ ’ਤੇ ਸਥਿਤ ਕਾਜ਼ਵੇਅ ’ਤੇ ਇਕ ਮੋਟਰਸਾਈਕਲ ਸਵਾਰ ਮਾਂ-ਪੁੱਤ ਨੂੰ ਇਕ ਥ੍ਰੀ-ਵ੍ਹੀਲਰ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮਾਂ-ਪੁੱਤ ਕਾਜ਼ਵੇਅ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਮੋਟਰਸਾਈਕਲ 10 ਫੁੱਟ ਹੇਠਾਂ ਘੱਗਰ ਨਦੀ ਵਿੱਚ ਡਿੱਗ ਗਿਆ।
ਰੋਹਿਤ ਕੁਮਾਰ ਵਾਸੀ ਮੁਬਾਰਕਪੁਰ ਆਪਣੀ ਮਾਂ ਦੇ ਨਾਲ ਮੋਟਰਰਸਾਈਕਲ ’ਤੇ ਢਕੋਲੀ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਕਾਜ਼ਵੇਅ ’ਤੇ ਪਹੁੰਚਿਆ ਤਾਂ ਪਿੱਛੋਂ ਮੋਟਰਸਾਈਕਲ ਨੂੰ ਇਕ ਤੇਜ਼ ਰਫਤਾਰ ਥ੍ਰੀ-ਵ੍ਹੀਲਰ ਨੇ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ੋਰਦਾਰ ਸੀ ਕਿ ਮੋਟਰਸਾਈਕਲ ਸਵਾਰ ਮਾਂ-ਪੁੱਤ ਕਾਜ਼ਵੇਅ ਦੀ ਪੁਲੀ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ ਜਦਕਿ ਉਨ੍ਹਾਂ ਦਾ ਮੋਟਰਸਾਈਕਲ 10 ਫੁੱਟ ਹੇਠਾਂ ਘੱਗਰ ਨਦੀ ਵਿੱਚ ਡਿੱਗ ਕੇ ਨੁਕਸਾਨਿਆ ਗਿਆ।
ਡੇਰਾਬੱਸੀ ਦੇ ਵਸਨੀਕ ਸਹਿਜ ਸੈਣੀ ਨੇ ਜ਼ਖ਼ਮੀ ਮਾਂ-ਪੁੱਤ ਨੂੰ ਪੰਚਕੂਲਾ ਦੇ ਸੈਕਟਰ 6 ਸਥਿਤ ਸਰਕਾਰੀ ਹਸਪਤਾਲ ਪਹੁੰਚਾਇਆ ਜਿਥੇ ਰੋਹਿਤ ਦੀ ਲੱਤ ਦੋ ਥਾਂ ਤੋਂ ਟੁੱਟਣ ਦੀ ਪੁਸ਼ਟੀ ਹੋਈ ਹੈ ਜਦਕਿ ਉਸ ਦੀ ਮਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਹਨ। ਰਾਹਗੀਰਾਂ ਨੇ ਮੋਟਰਸਾਈਕਲ ਨੂੰ ਬੜੀ ਮੁਸ਼ਕਲ ਨਾਲ ਘੱਗਰ ਨਦੀ ਵਿੱਚੋਂ ਬਾਹਰ ਕੱਢਿਆ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Tags :
ਘੱਗਰਟੱਕਰਡਿੱਗਿਆਥ੍ਰੀ-ਵ੍ਹੀਲਰਮੋਟਰਸਾਈਕਲ