ਮੋਟਰਸਾਈਕਲ ਤੇ ਆਟੋ ਰਿਕਸ਼ਾ ਦੀ ਟੱਕਰ, ਇੱਕ ਜ਼ਖਮੀ
10:08 AM Nov 28, 2024 IST
Advertisement
ਪੱਤਰ ਪ੍ਰੇਰਕ
ਪਠਾਨਕੋਟ, 27 ਨਵੰਬਰ
ਮੋਟਰਸਾਈਕਲ ਅਤੇ ਆਟੋ ਰਿਕਸ਼ਾ ਦੀ ਟੱਕਰ ਹੋ ਜਾਣ ਨਾਲ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਦਾ ਨਾਂ ਗੌਰਵ ਵਾਸੀ ਮੁਹੱਲਾ ਜੰਦਰਿਆਂ, ਪਠਾਨਕੋਟ ਦੱਸਿਆ ਜਾ ਰਿਹਾ ਹੈ। ਹਾਦਸਾ ਵਾਪਰਦੇ ਸਾਰ ਆਟੋ ਚਾਲਕ ਆਟੋ ਸਮੇਤ ਫਰਾਰ ਹੋ ਗਿਆ ਜਦ ਕਿ ਲੋਕਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਜ਼ਖਮੀ ਗੌਰਵ ਨੇ ਦੱਸਿਆ ਕਿ ਉਹ ਲੰਘੀ ਰਾਤ ਨੂੰ ਕੰਮ ਤੋਂ ਛੁੱਟੀ ਕਰਕੇ ਮੋਟਰਸਾਈਕਲ ’ਤੇ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਖਾਨਪੁਰ ਚੌਕ ਕੋਲ ਇੱਕ ਆਟੋ ਰਿਕਸ਼ਾ ਕਿਸੇ ਵਾਹਨ ਨੂੰ ਓਵਰਟੇਕ ਕਰਨ ਸਮੇਂ ਉਸ ਨਾਲ ਟਕਰਾ ਗਿਆ। ਇਸ ਨਾਲ ਉਹ ਮੋਟਰਸਾਈਕਲ ਸਣੇ ਥੱਲ੍ਹੇ ਡਿੱਗ ਕੇ ਜ਼ਖਮੀ ਹੋ ਗਿਆ। ਜਦ ਕਿ ਚਾਲਕ ਆਟੋ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ।
Advertisement
Advertisement
Advertisement