ਮੀਂਹ ਨਾਲ ਮੋਟਰ ਟਰਾਲੀ ਰੁੜ੍ਹੀ; ਚਮੋਲੀ ਜ਼ਿਲ੍ਹੇ ਦੇ ਪਿੰਡ ਦਾ ਸੰਪਰਕ ਟੁੱਟਿਆ
11:08 PM Jul 20, 2024 IST
ਗੋਪੇਸ਼ਵਰ (ਉੱਤਰਾਖੰਡ), 20 ਜੁਲਾਈ
ਚਮੋਲੀ ਦੇ ਥਰਾਲੀ ਖੇਤਰ ਵਿੱਚ ਭਾਰੀ ਮੀਂਹ ਪੈਣ ਕਾਰਨ ਇੱਕ ਮੋਟਰ ਟਰਾਲੀ ਰੁੜ੍ਹ ਗਈ ਤੇ ਇੱਥੋਂ ਦੇ ਇੱਕ ਪਿੰਡ ਦਾ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ। ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਨੇ ਦੱਸਿਆ ਕਿ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਡੂੰਗਰੀ-ਰਤਗਾਓਂ ਮੋਟਰ ਰੋਡ ’ਤੇ ਧਦਰਬਾਗੜ ਨੇੜੇ ਮੋਟਰ ਟਰਾਲੀ ਰੁੜ੍ਹ ਗਈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ 75 ਲੋਕ ਰਹਿੰਦੇ ਹਨ ਅਤੇ ਜੋ ਵੀ ਇੱਥੋਂ ਜਾਣਾ ਚਾਹੁੰਦਾ ਹੈ, ਉਸ ਨੂੰ ਛੇ ਕਿਲੋਮੀਟਰ ਹੋਰ ਪੈਦਲ ਜਾਣਾ ਪਵੇਗਾ। ਇਸ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਭਾਰੀ ਮੀਂਹ ਪੈਣ ਦੀਆਂ ਖਬਰਾਂ ਹਨ।
Advertisement
Advertisement
Related News
Advertisement