ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਨੀਅਰ ਡਿਪਟੀ ਮੇਅਰ ਤੇ ਵਿੱਤ ਕਮੇਟੀ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼

08:15 PM Jun 29, 2023 IST

ਮਹਿੰਦਰ ਸਿੰਘ ਰੱਤੀਆਂ

Advertisement

ਮੋਗਾ, 26 ਜੂਨ

ਇੱਥੇ ਨਗਰ ਨਿਗਮ ‘ਚ ਕੌਂਸਲਰਾਂ ਵੱਲੋਂ ਕਾਂਗਰਸੀ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਮਗਰੋਂ ਅੱਜ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਵਿੱਤ ਕਮੇਟੀ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਹੈ। ਕੌਂਸਲਰਾਂ ਵੱਲੋਂ ਬੀਤੀ 7 ਜੂਨ ਨੂੰ ਮੇਅਰ ਖ਼ਿਲਾਫ਼ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ‘ਤੇ 4 ਜੁਲਾਈ ਦੀ ਜਨਰਲ ਹਾਊਸ ਮੀਟਿੰਗ ‘ਚ ਕਾਂਗਰਸੀ ਮੇਅਰ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ।

Advertisement

ਜਾਣਕਾਰੀ ਅਨੁਸਾਰ ਕੌਂਸਲਰਾਂ ਨੇ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਵਿੱਤ ਕਮੇਟੀ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕਰਕੇ ਦੇ ਕੰਮਕਾਜ ਉੱਤੇ ਭਰੋਸਾ ਨਾ ਪ੍ਰਗਟ ਕਰਨ ਦੀ ਗੱਲ ਆਖੀ ਹੈ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਚਾਰ ਕੌਂਸਲਰਾਂ ਵੱਲੋਂ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਵਿੱਤ ਕਮੇਟੀ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਬੇਭਰੋਸਗੀ ਪੇਸ਼ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਮਤਾ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ। ਕੌਂਸਲਰਾਂ ਵੱਲੋਂ ਬੀਤੀ 7 ਜੂਨ ਨੂੰ ਕਾਂਗਰਸ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ‘ਤੇ 4 ਜੁਲਾਈ ਨੂੰ ਜਨਰਲ ਹਾਊਸ ਮੀਟਿੰਗ ਰੱਖੀ ਗਈ ਹੈ। ਸੂਤਰਾਂ ਮੁਤਾਬਕ ਹਾਕਮ ਧਿਰ ਨੇ ਅਕਾਲੀ, ਭਾਜਪਾ ਤੇ ਕਾਂਗਰਸ ਕੌਂਸਲਰਾਂ ਨੂੰ ‘ਆਪ’ ਵਿਚ ਸ਼ਾਮਲ ਕਰਕੇ ਨਗਰ ਨਿਗਮ ਉੱਤੇ ਕਬਜ਼ਾ ਕਰਨ ਦੀ ਯੋਜਨਾ ਉਲੀਕੀ ਹੈ। ਤੱਕੜੀ ‘ਚ ਤੁਲੇ ਅਕਾਲੀ ਕੌਂਸਲਰ ਦੀ ਦਲ ਬਦਲੀ ਕਰਵਾ ਕੇ ਉਸ ਨੂੰ ਨਵਾਂ ਮੇਅਰ ਬਣਾਉਣ ਦੀ ਯੋਜਨਾ ਹੈ। ਇਥੇ ਨਗਰ ਨਿਗਮ ‘ਚ ਕੌਂਸਲਰਾਂ ਦੀ ਦਲ-ਬਦਲੀ ਵਰਤਾਰੇ ਨੇ ਪਿਛਲੀਆਂ ਸਾਰੀਆਂ ਚੋਣਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਹ ਵਰਤਾਰਾ ਕੌਂਸਲਰਾਂ ਦੀ ਸਮੁੱਚੀ ਸਿਆਸਤ ‘ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਇੱਥੇ ਦੋ ਵਰ੍ਹੇ ਪਹਿਲਾਂ ਅਪਰੈਲ 2021 ਵਿਚ ਹੋਈਆਂ ਨਿਗਮ ਚੋਣਾਂ ਵਿਚ ਹਾਕਮ ਧਿਰ ਖੇਤਰੀ ਦਲਾਂ ਕੋਲੋਂ ਹਾਰ ਗਈ ਸੀ। ਕੁੱਲ 50 ਵਿਚੋਂ ਕਾਂਗਰਸ ਦੇ 20, ਅਕਾਲੀ ਦਲ ਦੈ 15,’ਆਪ’ 4, ਭਾਜਪਾ 1 ਅਤੇ 10 ਆਜ਼ਾਦ ਉਮੀਦਵਾਰ ਜਿੱਤੇ ਸਨ। ਬਾਅਦ ਵਿੱਚ ਆਜ਼ਾਦ ਕੌਂਸਲਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਇਥੇ ਕਾਂਗਰਸ ਨੂੰ ਮੇਅਰ ਬਣਾਉਣ ਲਈ ਸਪਸ਼ਟ ਬਹੁਮਤ ਮਿਲ ਗਿਆ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ‘ਚ ‘ਆਪ’ ਸਰਕਾਰ ਬਣਨ ਬਾਅਦ ਹਾਕਮ ਧਿਰ ਵੱਲੋਂ ਮੇਅਰ ਦੀ ਕੁਰਸੀ ਖੋਹਣ ਲਈ ਕੌਂਸਲਰਾਂ ਨੂੰ ਜੋੜ ਤੋੜ ਦੀ ਨੀਤੀ ਚਲਾਈ ਜਾ ਰਹੀ ਸੀ।

Advertisement
Tags :
ਸੀਨੀਅਰਕਮੇਟੀਖ਼ਿਲਾਫ਼ਡਿਪਟੀਬੇਭਰੋਸਗੀਮੇਅਰਵਿੱਤ