ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਵਾਂ ਨੇ ਬੱਚਿਆਂ ਨਾਲ ਸਟੇਜ ’ਤੇ ਕੀਤੀ ਵਾਕ

08:37 AM Jul 17, 2023 IST
ਫੈਸ਼ਨ ਸ਼ੋਅ ਵਿੱਚ ਆਪਣੀ ਮਾਂ ਨਾਲ ਕੈਟ ਵਾਕ ਕਰਦਾ ਹੋਇਆ ਬੱਚਾ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਜੁਲਾਈ
ਸਥਾਨਕ ਫਿਰੋਜ਼ਪੁਰ ਰੋਡ ’ਤੇ ਪੈਂਦੇ ਇਕ ਮਾਲ ਵਿੱਚ ਗਰੈਂਡ ਮੌਮ ਐਂਡ ਕਿਡਜ਼ ਫੈਸ਼ਨ ਸ਼ੋਅ ਕਰਵਾਇਆ ਗਿਆ। ਇਸ ਫੈਸ਼ਨ ਸ਼ੋਅ ਵਿੱਚ ਛੋਟੇ-ਛੋਟੇ ਬੱਚਿਆਂ ਨੇ ਆਪਣੀਆਂ ਮਾਵਾਂ ਨਾਲ ਸਟੇਜ ’ਤੇ ਕੈਟ ਵਾਕ ਕੀਤੀ। ਇਸ ਮੌਕੇ ਉਨ੍ਹਾਂ ਵੱਖ ਵੱਖ ਮਸ਼ਹੂਰ ਬਰਾਂਡਾਂ ਦੇ ਕੱਪੜੇ ਪਾ ਕੇ ਪੇਸ਼ਕਾਰੀਆਂ ਦਿੱਤੀਆਂ। ਜੇਤੂ ਬੱਚਿਆਂ ਨੂੰ ਟਰਾਫੀਆਂ, ਸਰਟੀਫਿਕੇਟ ਅਤੇ ਹੋਰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮਾਵਾਂ ਵਿੱਚੋਂ ਮਨਦੀਪ ਕੌਰ ਨੇ ਪਹਿਲਾ, ਰਿਸ਼ਤਾ ਦੁੱਗਲ ਨੇ ਦੂਜਾ ਤੇ ਅੰਕਿਤਾ ਸਿੰਗਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੱਚਿਆਂ ਵਿੱਚੋਂ ਪਿਯੂਸ਼ ਨੇ ਪਹਿਲਾ, ਮੋਹਨਿਾ ਨੇ ਦੂਜਾ ਜਦਕਿ ਅਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ਵਿੱਚ ਮੇਕਅਪ ਆਰਟਿਸਟ ਨਿੱਕੀ ਬਜਾਜ, ਸਾਹਬਿਾ ਅਰੋੜਾ ਢਾਂਡਾ, ਗਗਨਪ੍ਰੀਤ ਸਿੰਘ ਭੰਗੂ, ਰਮਨਦੀਪ ਕੌਰ ਭੰਗੂ, ਸ਼ੈਵੀ ਜੈਨ ਨੇ ਜੱਜਾਂ ਦੀ ਭੂਮਿਕਾ ਨਿਭਾਈ। ਮੁਕਾਬਲੇ ਦੇ ਅਖੀਰ ਵਿੱਚ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

Advertisement

Advertisement
Tags :
ਸਟੇਜ,ਕੀਤੀ:ਬੱਚਿਆਂਮਾਵਾਂ
Advertisement