ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨ ਵੱਲੋਂ ਮਾਂ ਦੀ ਹੱਤਿਆ

07:57 PM May 06, 2024 IST

ਪੱਤਰ ਪ੍ਰੇਰਕ
ਟੋਹਾਣਾ, 6 ਮਈ
ਇੱਥੇ ਇੱਕ ਨੌਜਵਾਨ ਨੇ ਬੀਤੀ ਰਾਤ ਰਾਤ ਘਰ ਪਰਤਦਿਆਂ ਗਲੀ ਵਿੱਚ ਆਪਣੀ ਮਾਤਾ ਦੀ ਤੇਜ਼ਧਾਰ ਹੱਥਿਆਰ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰੌਸ਼ਨੀ (45) ਅਤੇ ਮੁਲਜ਼ਮ ਦੀ ਪਛਾਣ ਕਮਲ ਵਜੋਂ ਹੋਈ ਹੈ। ਇਸ ਬਾਰੇ ਪਤਾ ਲੱਗਣ ’ਤੇ ਗਲੀ ਵਾਲਿਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਅਗਰੋਹਾ ਪੁਲੀਸ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਰੌਸ਼ਨੀ ਦੇ ਬੇਟੇ ਕਮਲ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਮੁਤਾਬਿਕ ਬੇਟਾ ਆਪਣੀ ਮਾਤਾ ਦੇ ਚਾਲ-ਚਲਣ ’ਤੇ ਸ਼ੱਕ ਕਰਦਾ ਸੀ ਜਿਸ ਕਰਕੇ ਦੋਵਾਂ ਵਿਚਾਲੇ ਝਗੜਾ ਰਹਿੰਦਾ ਸੀ। ਬੀਤੀ ਰਾਤ ਉਸ ਦੀ ਮਾਂ ਕਿਤੇ ਗਈ ਸੀ। ਜਦੋਂ ਉਹ ਘਰ ਪਰਤ ਰਹੀ ਸੀ ਤਾਂ ਉਸ ਦੇ ਬੇਟੇ ਨੇ ਗਲੀ ਵਿੱਚ ਹੀ ਉਸ ਦੀ ਹੱਤਿਆ ਕਰ ਦਿੱਤੀ।

Advertisement

Advertisement
Advertisement