For the best experience, open
https://m.punjabitribuneonline.com
on your mobile browser.
Advertisement

ਹਾਦਸੇ ਵਿੱਚ ਮਾਂ ਦੀ ਮੌਤ, ਪੁੱਤ ਜ਼ਖ਼ਮੀ

11:20 AM Oct 19, 2024 IST
ਹਾਦਸੇ ਵਿੱਚ ਮਾਂ ਦੀ ਮੌਤ  ਪੁੱਤ ਜ਼ਖ਼ਮੀ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਅਕਤੂਬਰ
ਚੰਡੀਗੜ੍ਹ ਰੋਡ ’ਤੇ ਅੱਜ ਸਵੇਰੇ ਲਗਪਗ ਸਵਾ ਪੰਜ ਵਜੇ ਸੁਲਤਾਨਪੁਰ ਚੌਕ ਨੇੜੇ ਇੱਕ ਪਿਕਅੱਪ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਸ਼ਾਮ ਦੇਵੀ (48) ਦੀ ਮੌਤ ਹੋ ਗਈ ਜਦੋਂਕਿ ਉਸ ਦਾ ਪੁੱਤਰ ਪੰਕਜ ਕੁਮਾਰ ਜ਼ਖ਼ਮੀ ਹੋ ਗਿਆ। ਪੰਕਜ ਕੁਮਾਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਪੰਡਵਾਲਾ (ਡੇਰਾਬਸੀ) ਵਿੱਚ ਕਿਰਾਏ ’ਤੇ ਰਹਿੰਦਾ ਹੈ। ਉਹ ਅੱਜ ਸਵੇਰੇ ਆਪਣੀ ਮਾਂ ਨੂੰ ਪਿੰਡ ਓਰੈਨੀ ਜ਼ਿਲ੍ਹਾ ਹਰਦੋਈ (ਯੂਪੀ) ਤੋਂ ਰੇਲ ਗੱਡੀ ਰਾਹੀਂ ਲੈ ਕੇ ਆਇਆ ਸੀ ਅਤੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੋਂ ਮੋਟਰਸਾਈਕਲ ਤੇ ਪੰਡਵਾਲਾ ਲੈ ਕੇ ਜਾ ਰਿਹਾ ਸੀ। ਜਦੋਂ ਉਹ ਚੰਡੀਗੜ੍ਹ ਰੋਡ ਤੇ ਸੁਲਤਾਨਪੁਰ ਚੌਕ ਕੋਲ ਪਹੁੰਚਿਆ ਤਾਂ ਪਿੱਛੋਂ ਟਾਟਾ ਪਿਕਅੱਪ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਸ ਦੀ ਮਾਤਾ ਦੀ ਮੌਤ ਹੋ ਗਈ। ਉਸ ਦਾ ਇਲਾਜ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ।

Advertisement

Advertisement
Advertisement
Author Image

sukhwinder singh

View all posts

Advertisement