For the best experience, open
https://m.punjabitribuneonline.com
on your mobile browser.
Advertisement

ਮਸਕਟ ਵਿੱਚ ਵੇਚੀਆਂ ਮਾਵਾਂ-ਧੀਆਂ ਸੀਚੇਵਾਲ ਦੇ ਯਤਨਾਂ ਸਦਕਾ ਘਰ ਪਰਤੀਆਂ

07:56 AM Jul 10, 2024 IST
ਮਸਕਟ ਵਿੱਚ ਵੇਚੀਆਂ ਮਾਵਾਂ ਧੀਆਂ ਸੀਚੇਵਾਲ ਦੇ ਯਤਨਾਂ ਸਦਕਾ ਘਰ ਪਰਤੀਆਂ
ਮਾਸਕਟ ਤੋਂ ਪਰਤੀ ਲੜਕੀ ਸੰਤ ਬਲਬੀਰ ਸਿੰਘ ਨੂੰ ਹੱਡਬੀਤੀ ਦੱਸਦੀ ਹੋਈ।
Advertisement

ਹਤਿੰਦਰ ਮਹਿਤਾ
ਜਲੰਧਰ, 9 ਜੁਲਾਈ
ਮਸਕਟ ਵਿੱਚ ਵੇਚੀਆਂ ਮਾਵਾਂ ਧੀਆਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਘਰ ਪਰਤ ਆਈਆਂ ਹਨ। ਜਲੰਧਰ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਇਨ੍ਹਾਂ ਮਾਵਾਂ-ਧੀਆਂ ਨੂੰ ਉਨ੍ਹਾਂ ਦੀ ਰਿਸ਼ਤੇਦਾਰ ਨੇ ਹੀ ਮਸਕਟ ਵਿੱਚ ਵੇਚ ਦਿੱਤਾ ਸੀ। ਜਦਕਿ ਦੋਵਾਂ ਨੂੰ ਦੁਬਈ ਵਿੱਚ ਤੀਹ-ਤੀਹ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਨੌਕਰੀ ਦਾ ਝਾਂਸਾ ਦਿੱਤਾ ਗਿਆ ਸੀ। ਦੋ ਮਹੀਨਿਆਂ ਮਗਰੋਂ ਮਸਕਟ ਤੋਂ ਪਰਤੀ ਧੀ ਨੇ ਦੱਸਿਆ ਕਿ ਘਰ ਦੀ ਗਰੀਬੀ ਕਾਰਨ ਉਸ ਨੇ ਤੇ ਉਸ ਦੀ ਮਾਂ ਨੇ ਦੁਬਈ ਜਾਣ ਦਾ ਫੈਸਲਾ ਕੀਤਾ ਸੀ। ਟਰੈਵਲ ਏਜੰਟ ਬਣੀ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਕੋਲੋਂ 1 ਲੱਖ 20 ਹਜ਼ਾਰ ਰੁਪਏ ਮੰਗੇ ਸਨ ਪਰ ਗੱਲ 80 ਹਜ਼ਾਰ ਵਿੱਚ ਮੁੱਕ ਗਈ।
ਉੱਥੇ ਪਹੁੰਚਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਦੁਬਈ ਦੀ ਥਾਂ ਮਸਕਟ ਵਿੱਚ ਕੰਮ ਦਿੱਤਾ ਜਾਣਾ ਹੈ। ਜਦੋਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਟਰੈਵਲ ਏਜੰਟ ਉਨ੍ਹਾਂ ਨੂੰ ਦੁਬਈ ਲੈ ਗਏ ਜਿੱਥੇ 2 ਦਿਨ ਰੱਖਣ ਤੋਂ ਬਾਅਦ ਮੁੜ ਵਾਪਸ ਮਸਕਟ ਲਿਆਂਦਾ ਗਿਆ। ਉੱਥੇ ਸਾਰਾ ਦਿਨ ਕੰਮ ਕਰਵਾਉਣ ਮਗਰੋਂ ਇੱਕ ਦਫਤਰ ਵਿੱਚ ਸਖ਼ਤ ਨਿਗਰਾਨੀ ਹੇਠ ਰੱਖਿਆ ਜਾਂਦਾ ਸੀ। ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਪੀੜਤਾ ਦੇ ਪਤੀ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਸਬੰਧੀ ਵਿਦੇਸ਼ ਮੰਤਰਾਲੇ ਅਤੇ ਮਸਕਟ ਵਿਚਲੀ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ। ਕੁੱਝ ਦਿਨਾਂ ਬਾਅਦ ਹੀ ਪਹਿਲਾਂ ਉਸ ਦੀ ਸੱਸ ਤੇ ਮਗਰੋਂ ਉਸ ਦੀ ਪਤਨੀ ਦੀ ਭਾਰਤ ਵਾਪਸੀ ਸੰਭਵ ਹੋ ਸਕੀ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਪੀੜਤਾ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਉਸ ਦੀ ਮਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਇੱਥੇ ਆ ਨਾ ਸਕੀ। ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਗ਼ੈਰਕਾਨੂੰਨੀ ਟਰੈਵਲ ਏਜੰਟਾਂ ਤੋਂ ਸਾਵਧਾਨ ਹੋਣ ਲਈ ਕਿਹਾ।

Advertisement

Advertisement
Advertisement
Author Image

joginder kumar

View all posts

Advertisement