ਪਧਿਆਣਾ ਵਿੱਚ ਘਰ ਨੂੰ ਅੱਗ ਲੱਗਣ ਕਾਰਨ ਮਾਂ, ਧੀ ਅਤੇ ਪੁੱਤ ਝੁਲਸੇ
10:17 AM Oct 19, 2024 IST
ਹਤਿੰਦਰ ਮਹਿਤਾ
ਜਲੰਧਰ, 18 ਅਕਤੂਬਰ
ਇੱਥੋਂ ਦੇ ਪਿੰਡ ਪਧਿਆਣਾ ਵਿੱਚ ਅੱਜ ਸਵੇਰੇ ਘਰ ਵਿੱਚ ਸ਼ੱਕੀ ਹਾਲਤ ’ਚ ਲੱਗੀ ਅੱਗ ਕਾਰਨ ਮਾਂ, ਧੀ ਅਤੇ ਪੁੱਤ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅੱਜ ਤੜਕੇ ਘਰ ’ਚੋਂ ਚੀਕਾਂ ਸੁਣ ਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੇਖਿਆ ਕਿ ਘਰ ਵਿੱਚ ਅੱਗ ਲੱਗੀ ਹੋਈ ਸੀ। ਅੰਦਰ ਜਾਣ ’ਤੇ ਪਤਾ ਲੱਗਿਆ ਕਿ ਮੀਨੂ, ਉਸ ਦੇ ਦੋ ਬੱਚੇ ਨਿਸ਼ਠਾ (4) ਅਤੇ ਪ੍ਰਭੂ (ਡੇਢ ਸਾਲ) ਅੱਗ ਦੀ ਲਪੇਟ ਵਿਚ ਆਏ ਹੋਏ ਸਨ। ਮੌਕੇ ’ਤੇ ਪਹੁੰਚੀ ਪੁਲੀਸ ਨੇ ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਮੀਨੂ ਦੇ ਪਤੀ ਦੀ ਡੇਢ ਮਹੀਨੇ ਪਹਿਲਾਂ ਦੁਬਈ ਵਿੱਚ ਮੌਤ ਹੋ ਗਈ ਸੀ ਤੇ ਮਾਨਸਿਕ ਤਣਾਅ ਵਿੱਚ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਸ ਨੇ ਇਸੇ ਤਣਾਅ ਵਿੱਚ ਆ ਕੇ ਖੁਦ ਨੂੰ ਅੱਗ ਲਾ ਲਈ ਹੋਵੇ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement