For the best experience, open
https://m.punjabitribuneonline.com
on your mobile browser.
Advertisement

ਮਾਂ-ਪੁੱਤ ਨੂੰ ਹਮਲਾ ਕਰ ਕੇ ਜ਼ਖ਼ਮੀ ਕੀਤਾ

06:59 AM Oct 26, 2023 IST
ਮਾਂ ਪੁੱਤ ਨੂੰ ਹਮਲਾ ਕਰ ਕੇ ਜ਼ਖ਼ਮੀ ਕੀਤਾ
Advertisement

ਪੱਤਰ ਪ੍ਰੇਰਕ
ਲਾਲੜੂ, 25 ਅਕਤੂਬਰ
ਇਥੋਂ ਨਜ਼ਦੀਕੀ ਪਿੰਡ ਝਰਮੜੀ ਵਿੱਚ ਇੱਕ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਮਾਂ-ਪੁੱਤ ਨੂੰ ਜ਼ਖ਼ਮੀ ਕਰ ਦਿੱਤਾ। ਉਹ ਦੋਵੇਂ ਇਸ ਸਮੇਂ ਸਿਵਲ ਹਸਪਤਾਲ ਡੇਰਾਬੱਸੀ ਵਿੱਚ ਜ਼ੇਰੇ ਇਲਾਜ ਹਨ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹਸਪਤਾਲ ਵਿੱਚ ਜ਼ੇਰੇ ਇਲਾਜ ਰੌਸ਼ਨ ਲਾਲ (43) ਪੁੱਤਰ ਮਾਮ ਰਾਜ ਵਾਸੀ ਝਰਮੜੀ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰ ਕੇ ਸ਼ਾਮ ਅੱਠ ਵਜੇ ਘਰ ਜਾ ਰਿਹਾ ਸੀ, ਰਸਤੇ ਵਿੱਚ ਨਛੱਤਰ ਸਿੰਘ ਵਾਸੀ ਝਰਮੜੀ ਨੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।
ਉਹ ਆਪਣੇ ਘਰ ਪੁੱਜਾ ਅਤੇ ਆਪਣੀ ਮਾਤਾ ਤੇ ਪਤਨੀ ਨੂੰ ਸਾਰੀ ਗੱਲਬਾਤ ਦੱਸੀ। ਜਦੋਂ ਉਸਦੀ ਮਾਤਾ ਤੇ ਪਤਨੀ ਨਛੱਤਰ ਸਿੰਘ ਦੇ ਘਰ ਲਾਂਭਾ ਦੇਣ ਗਏ ਤਾਂ ਮੁਲਜ਼ਮ ਨੇ ਉਸਦੀ ਮਾਤਾ ਫੂਲਵਤੀ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਉਹ ਦੋਵੇਂ ਇੱਥੇ ਸਿਵਲ ਹਸਪਤਾਲ ਜ਼ੇਰੇ ਇਲਾਜ ਹਨ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਰੌਸ਼ਨ ਲਾਲ ਦੀ ਸ਼ਿਕਾਇਤ ’ਤੇ ਨਛੱਤਰ ਸਿੰਘ ਖਿਲਾਫ਼ ਧਾਰਾ 323, 325 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਅਜੇ ਫ਼ਰਾਰ ਹੈ।

Advertisement

Advertisement
Author Image

Advertisement
Advertisement
×