ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕ ਹਾਦਸੇ ’ਚ ਮਾਂ-ਪੁੱਤ ਜ਼ਖਮੀ

10:41 AM Oct 26, 2024 IST

ਪੱਤਰ ਪ੍ਰੇਰਕ
ਜਲੰਧਰ, 25 ਅਕਤੂਬਰ
ਨਕੋਦਰ-ਕਪੂਰਥਲਾ ਮੁੱਖ ਮਾਰਗ ’ਤੇ ਅੱਡਾ ਉੱਗੀ ਦੇ ਮੰਡੀ ਮੋੜ ਉੱਪਰ ਪੱਥਰਾਂ ਨਾਲ ਭਰੇ ਟਿੱਪਰ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੀ ਮਾਤਾ ਵੀ ਜ਼ਖ਼ਮੀ ਹੋ ਗਈ। ਮੋਟਰਸਾਈਕਲ ਸਵਾਰ ਨੂੰ ਗੰਭੀਰ ਹਾਲਤ ’ਚ ਜਲੰਧਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਚੌਕੀ ਉੱਗੀ ਦੇ ਇੰਚਾਰਜ ਏਐੱਸਆਈ ਕਾਬਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪੱਥਰਾਂ ਨਾਲ ਭਰਿਆ ਹੋਇਆ ਟਿੱਪਰ, ਜਿਸ ਨੂੰ ਸੋਹਨ ਸਿੰਘ ਵਾਸੀ ਪੇਲਾਂ ਸਰਹਾਣਾ ਹੁਸ਼ਿਆਰਪੁਰ ਚਲਾ ਰਿਹਾ ਸੀ ਜਦੋਂ ਉਹ ਮੁੱਖ ਮਾਰਗ ਤੋਂ ਮੰਡੀ ਮੋੜ ਵੱਲ ਮੁੜਿਆ ਤਾਂ ਅੱਗੇ ਮੋਟਰਸਾਈਕਲ ਚਾਲਕ ਨਾਲ ਟੱਕਰ ਹੋ ਗਈ। ਜ਼ਖਮੀਆਂ ਦੀ ਪਛਾਣ ਅਮਨ ਕੁਮਾਰ ਤੇ ਉਸ ਦੀ ਮਾਤਾ ਨੀਲਮ ਰਾਣੀ ਵਾਸੀ ਪਿੰਡ ਚੂਹੜ ਵਜੋਂ ਹੋਈ ਹੈ।

Advertisement

Advertisement