ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ’ਚ ਮਾਂ-ਪੁੱਤ ਜ਼ਖ਼ਮੀ

05:47 AM Nov 19, 2024 IST
ਜਲੰਧਰ ਵਿੱਚ ਸੰਘਣੀ ਧੁੰਦ ਦੌਰਾਨ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਰਾਹਗੀਰ। -ਫੋਟੋ: ਮਲਕੀਅਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 18 ਨਵੰਬਰ
ਇੱਥੇ ਅੱਜ ਸਵੇਰੇ ਧੁੰਦ ਕਾਰਨ ਪਿੰਡ ਨੂਰਪੁਰ ਅੱਡੇ ’ਤੇ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਤੇ ਦੋ ਕਾਰਾਂ ਦੀ ਟੱਕਰ ਦੌਰਾਨ ਕਾਰ ਸਵਾਰ ਮਾਂ-ਪੁੱਤ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨਾਲ ਭਰੀ ਬੱਸ ਚਾਲਕ ਨੇ ਨੂਰਪੁਰ ਅੱਡੇ ਤੋਂ ਅਚਾਨਕ ਹਾਈਵੇਅ ’ਤੇ ਚੜ੍ਹਾ ਦਿੱਤੀ।
ਇਸੇ ਦੌਰਾਨ ਪਿੱਛੋਂ ਆ ਰਹੀ ਕਾਰ ਦੀ ਬੱਸ ਨਾਲ ਟੱਕਰ ਹੋ ਗਈ ਤੇ ਉਸ ਪਿੱਛੇ ਆ ਰਹੀ ਇਕ ਹੋਰ ਕਾਰ ਐਮਰਜੈਂਸੀ ’ਚ ਬਰੇਕ ਨਾ ਲਗਾ ਸਕਣ ਕਾਰਨ ਉਸ ਪਿੱਛੇ ਜਾ ਵੱਜੀ। ਹਾਦਸੇ ਕਾਰਨ ਲੰਮਾ ਜਾਮ ਲੱਗ ਗਿਆ। ਥਾਣੇਦਾਰ ਕੇਵਲ ਸਿੰਘ ਸਮੇਤ ਪੁਲੀਸ ਪਾਰਟੀ ਨਾਲ ਪੁੱਜੇ ਤੇ ਜੱਦੋ-ਜਹਿਦ ਕਰ ਕੇ ਆਵਾਜਾਈ ਬਹਾਲ ਕਰਵਾਈ। ਕਾਰ ਸਵਾਰ ਸੁਨੀਲ ਪੁੱਤਰ ਗੁਰਬਚਨ ਸਿੰਘ ਵਾਸੀ ਪਠਾਨਕੋਟ ਨੇ ਦੱਸਿਆ ਕਿ ਉਹ ਪਤਨੀ ਤੇ ਬੱਚੇ ਸਮੇਤ ਲੁਧਿਆਣੇ ਜਾ ਰਹੇ ਸੀ। ਨੂਰਪੁਰ ਅੱਡੇ ’ਤੇ ਅਚਾਨਕ ਸਕੂਲ ਬੱਸ ਹਾਈਵੇਅ ’ਤੇ ਆ ਗਈ, ਬਰੇਕ ਮਾਰਨ ਦੇ ਬਾਵਜੂਦ ਕਾਰ ਬੱਸ ਦੀ ਡਰਾਈਵਰ ਵਾਲੀ ਸਾਈਡ ਨਾਲ ਟਕਰਾ ਕੇ ਹਾਈਵੇਅ ਦੀਆਂ ਗਰਿੱਲਾਂ ਵਿੱਚ ਜਾ ਵੱਜੀ। ਪਿੱਛੇ ਆਈ ਇਕ ਹੋਰ ਕਾਰ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ। ਹਾਦਸੇ ਕਾਰਨ ਉਸ ਦਾ ਬਚਾਅ ਹੋ ਗਿਆ ਪਰ ਉਸ ਦੀ ਪਤਨੀ ਜੋਤੀ ਤੇ ਪੁੱਤਰ ਗੁਰਸ਼ਬਦ ਜ਼ਖ਼ਮੀ ਹੋ ਗਏ। ਦੂਜੀ ਕਾਰ ਦੇ ਚਾਲਕ ਵਿਸ਼ਵਨਾਸ ਪੁੱਤਰ ਪ੍ਰਤਾਪ ਸਿੰਘ ਵਾਸੀ ਤਲਵਾੜਾ ਨੇ ਦੱਸਿਆ ਕਿ ਉਸ ਨੇ ਜਦੋਂ ਅਚਾਨਕ ਬੱਸ ਨੂੰ ਹਾਈਵੇਅ ’ਤੇ ਚੜ੍ਹਦਾ ਦੇਖਿਆ ਤਾਂ ਬਰੇਕ ਲਾਈ ਪਰ ਇੰਨੇ ਨੂੰ ਉਸ ਦੀ ਕਾਰ ਅਗਲੀ ਗੱਡੀ ਨਾਲ ਜਾ ਟਕਰਾਈ। ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਤਿੰਨਾਂ ਡਰਾਈਵਰਾਂ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਜਲੰਧਰ-ਕਪੂਰਥਲਾ ਮਾਰਗ ’ਤੇ ਪੈਂਦੇ ਜਲੰਧਰ ਕੁੰਜ ਇਲਾਕੇ ਦੇ ਬਾਹਰ ਸਵਾਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ ਜੋ ਕਪੂਰਥਲਾ ਤੋਂ ਜਲੰਧਰ ਆ ਰਹੀ ਸੀ, ਦੀ ਟਰੱਕ ਤੇ ਕਾਰ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਾਹਨਾਂ ਦੀ ਟੱਕਰ ਦੌਰਾਨ ਤਿੰਨੇ ਵਾਹਨ ਨੁਕਸਾਨੇ ਗਏ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਆਧੀ ਖੂਹੀ ਪੁਲੀਸ ਚੌਕੀ ਦੇ ਮੁਲਾਜ਼ਮ ਬਹਾਦਰ ਸਮੇਤ ਪੁਲੀਸ ਵੱਲੋਂ ਆਵਾਜਾਈ ਬਹਾਲ ਕਰਵਾਈ। ਉਨ੍ਹਾਂ ਦੱਸਿਆ ਕਿ ਸਾਮਾਨ ਨਾਲ ਭਰਿਆ ਦਸ ਟਾਇਰੀ ਟਰੱਕ ਜਦੋਂ ਸਿੰਡੀਕੇਟ ਫੈਕਟਰੀ ਨੇੜਿਓਂ ਮੋੜ ਕੱਟ ਰਿਹਾ ਸੀ ਸੰਘਣੀ ਧੁੰਦ ਕਾਰਨ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ ਟਰੱਕ ਨਾਲ ਟਕਰਾ ਗਈ। ਇਸੇ ਦੌਰਾਨ ਪਿਛੋਂ ਆ ਰਹੀ ਸਵਿੱਫਟ ਜਿਸ ਨੂੰ ਯੁਗੇਸ਼ ਮਲਹੋਤਰਾ ਵਾਸੀ ਬਸਤੀ ਬਾਵਾ ਖੇਲ ਚਲਾ ਰਿਹਾ ਸੀ। ਬੱਸ ਪਿੱਛੇ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਤਿੰਨਾਂ ਡਰਾਈਵਰਾਂ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ।

Advertisement

Advertisement