ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਸਮਾਨੀ ਬਿਜਲੀ ਡਿੱਗਣ ਕਾਰਨ ਮਾਂ-ਪੁੱਤਰ ਦੀ ਮੌਤ

08:31 AM Mar 03, 2024 IST

ਕੁਰੂਕਸ਼ੇਤਰ (ਪੱਤਰ ਪ੍ਰੇਰਕ): ਬਲਾਕ ਬਾਬੈਨ ਦੇ ਪਿੰਡ ਖਿੜਕੀ ਵੀਰਾਨ ਵਿੱਚ ਖੇਤ ਵਿੱਚ ਫ਼ਸਲ ਕੱਟਦਿਆਂ ਦੇਰ ਸ਼ਾਮ ਮਾਂ-ਪੁੱਤ ’ਤੇ ਅਸਮਾਨੀ ਬਿਜਲੀ ਡਿੱਗ ਗਈ ਜਿਸ ਕਾਰਨ ਮਾਂ-ਪੁੱਤਰ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਰੋਜ (52) ਪਤਨੀ ਬਲਵੰਤ ਸਿੰਘ ਅਤੇ ਉਸ ਦੇ ਪੁੱਤਰ ਰਮਨ ਸੈਣੀ (28) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਬਾਬੈਨ ਦੀ ਪੁਲੀਸ ਪੁੱਜੀ। ਇਸ ਮੌਕੇ ਏਐੱਸਆਈ ਰਣਵੀਰ ਸਿੰਘ ਤੇ ਹੌਲਦਾਰ ਸੰਜੇ ਕੁਮਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਰੋਜ ਤੇ ਉਸ ਦਾ ਪੁੱਤ ਰਮਨ ਖੇਤ ਵਿੱਚ ਸਰ੍ਹੋਂ ਕੱਟ ਰਹੇ ਸਨ ਕਿ ਖਰਾਬ ਮੌਸਮ ਕਾਰਨ ਬਿਜਲੀ ਗਰਜ ਕੇ ਖੇਤ ਵਿੱਚ ਦੋਵਾਂ ’ਤੇ ਡਿੱਗ ਪਈ। ਇਸ ਕਾਰਨ ਦੋਵੇਂ ਬੇਹੋਸ਼ ਹੋ ਗਏ। ਪਿੰਡ ਵਾਸੀ ਦੋਵਾਂ ਨੂੰ ਡਾਕਟਰ ਕੋਲ ਲੈ ਗਏ ਪਰ ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

Advertisement