ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਲਜੀਤ ਦੇ ਮੈਨਚੈਸਟਰ ਪ੍ਰੋਗਰਾਮ ’ਚ ਪੁੱਜੀ ਮਾਂ ਤੇ ਭੈਣ

09:02 AM Sep 30, 2024 IST

ਨਵੀਂ ਦਿੱਲੀ: ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਮੈਨਚੈਸਟਰ ਪ੍ਰੋਗਰਾਮ ਦੌਰਾਨ ਸਟੇਜ ’ਤੇ ਮਾਹੌਲ ਉਸ ਵੇਲੇ ਭਾਵੁਕ ਹੋ ਗਿਆ ਜਦੋਂ ਦਿਲਜੀਤ ਨੇ ਪਹਿਲੀ ਵਾਰ ਸਟੇਜ ’ਤੇ ਆਪਣੇ ਪਰਿਵਾਰ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ। ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਦਿਲਜੀਤ ਸਟੇਜ ’ਤੇ ਪ੍ਰੋਗਰਾਮ ਪੇਸ਼ ਕਰਦਾ ਦਿਖਾਈ ਦੇ ਰਿਹਾ ਹੈ ਤੇ ਉਹ ਇੱਕ ਔਰਤ ਅੱਗੇ ਝੁਕਦਾ ਅਤੇ ਆਖਦਾ ਹੈ, ‘‘ਇਹ ਮੇਰੀ ਮਾਂ ਹੈ।’’ ਉਹ ਆਪਣੀ ਮਾਂ ਨੂੰ ਜੱਫੀ ਪਾਉਂਦਾ ਹੈ ਅਤੇ ਉਸ ਦਾ ਹੱਥ ਉਪਰ ਚੁੱਕਦਾ ਹੈ। ਇਸ ਦੌਰਾਨ ਮਾਹੌਲ ਭਾਵੁਕ ਹੋ ਜਾਂਦਾ ਹੈ ਅਤੇ ਦਿਲਜੀਤ ਦੀ ਮਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਹਨ। ਫਿਰ ਦਿਲਜੀਤ ਇਕ ਹੋਰ ਔਰਤ ਅੱਗੇ ਝੁਕਦਾ ਹੈ ਅਤੇ ਉਸ ਨਾਲ ਹੱਥ ਮਿਲਾਉਂਦਾ ਹੈ। ਦਿਲਜੀਤ ਆਪਣੇ ਚਾਹੁਣ ਵਾਲਿਆਂ ਨੂੰ ਆਖਦਾ ਹੈ ਕਿ ਇਹ ਉਸ ਦੀ ਭੈਣ ਹੈ। ਮੇਰਾ ਪਰਿਵਾਰ ਅੱਜ ਇੱਥੇ ਆਇਆ ਹੋਇਆ ਹੈ। ਜਾਣਕਾਰੀ ਅਨੁਸਾਰ ਦਿਲਜੀਤ ਵਿਸ਼ਵ ਟੂਰ ਖ਼ਤਮ ਕਰਨ ਤੋਂ ਬਾਅਦ ਅਕਤੂਬਰ ਮਹੀਨੇ ਭਾਰਤ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮ ਕਰਨ ਜਾ ਰਿਹਾ ਹੈ। ਦਿਲਜੀਤ 26 ਅਕਤੂਬਰ ਤੋਂ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚੋਂ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰੇਗਾ। ਇਸ ਤੋਂ ਬਾਅਦ ਉਹ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੰਗਲੁੂਰੂ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਵਿਚ ਲੋਕਾਂ ਦਾ ਮਨੋਰੰਜਨ ਕਰੇਗਾ। -ਏਐੱਨਆਈ

Advertisement

Advertisement