ਮਾਸਕੋ: ਕਾਰ ਧਮਾਕੇ ਵਿਚ ਦੋ ਵਿਅਕਤੀ ਜ਼ਖਮੀ
01:17 PM Jul 24, 2024 IST
Advertisement
ਮਾਸਕੋ, 24 ਜੁਲਾਈ
Advertisement
ਉੱਤਰੀ ਮਾਸਕੋ ਵਿਚ ਹੋਏ ਇਕ ਕਾਰ ਧਮਾਕੇ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਰੂਸ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕਿਸੇ ਅਣਜਾਣ ਵਸਤੂ ਦੇ ਕਾਰਨ ਹੋਏ ਇਸ ਧਮਾਕੇ ਦੀ ਜਾਂਚ ਲਈ ਕੇਸ ਦਰਜ ਕੀਤਾ ਗਿਆ ਹੈ। ਸਰਕਾਰੀ ਸਮਾਚਾਰ ਏਜੰਸੀ ਤਾਸ ਨੇ ਕਿਹਾ ਕਿ ਇੱਕ ਟੋਇਟਾ ਲੈਂਡ ਕਰੂਜ਼ਰ ਵਿਚ ਇੱਕ ਆਦਮੀ ਅਤੇ ਔਰਤ ਦੇ ਬੈਠਣ ਤੋਂ ਥੋੜ੍ਹੀ ਦੇਰ ਬਾਅਦ ਹੀ ਧਮਾਕਾ ਕੀਤਾ ਗਿਆ, ਜਿਸ ਕਾਰਨ ਆਦਮੀ ਦੇ ਪੈਰ ਉੱਡ ਗਏ ਸਨ। ਏਜੰਸੀ ਨੇ ਦੱਸਿਆ ਕਿ ਧਮਾਕੇ ਵਿੱਚ ਪੰਜ ਹੋਰ ਕਾਰਾਂ ਵੀ ਨੁਕਸਾਨੀਆਂ ਗਈਆਂ। ਇਸ ਸਬੰਧੀ ਬਾਜ਼ਾ ਟੈਲੀਗ੍ਰਾਮ ਚੈਨਲ ਨੇ ਕਿਹਾ ਹੈ ਕਿ ਰੂਸ ਦੀ ਜੀਆਰਯੂ ਮਿਲਟਰੀ ਖੁਫ਼ੀਆ ਏਜੰਸੀ ਦੇ ਇੱਕ ਅਧਿਕਾਰੀ ਦੀ ਟੋਇਟਾ ਲੈਂਡ ਕਰੂਜ਼ਰ ਵਿਚ ਇੱਕ ਕਾਰ ਬੰਬ ਫਟ ਗਿਆ। ਹਾਲਾਂਕਿ ਬਾਜ਼ਾ ਦੇ ਦੀ ਰਿਪੋਰਟ ਦੀ ਪੁਸ਼ਟੀ ਨਹੀਂ ਹੋਈ ਹੈ। ਰਾਈਟਰਜ਼
Advertisement
Advertisement