ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਸਕੋ: ਡਰੋਨ ਹਮਲੇ ਕਾਰਨ 45 ਮਿੰਟ ਆਸਮਾਨ ਵਿਚ ਘੁੰਮਦਾ ਰਿਹਾ ਭਾਰਤੀ ਆਲ ਪਾਰਟੀ ਵਫ਼ਦ ਦਾ ਜਹਾਜ਼

03:09 PM May 23, 2025 IST
featuredImage featuredImage

ਚੇਨੱਈ, 23 ਮਈ

Advertisement

ਡੀਐੱਮਕੇ ਆਗੂ ਕਨੀਮੋਝੀ ਦੀ ਅਗਵਾਈ ਵਿੱਚ ਮਾਸਕੋ ਜਾ ਰਹੇ ਭਾਰਤੀ ਸੰਸਦ ਮੈਂਬਰਾਂ ਦੇ ਵਫ਼ਦ ਦੀ ਉਡਾਣ ਨੂੰ ਡਰੋਨ ਹਮਲੇ ਕਾਰਨ ਕੁਝ ਸਮੇਂ ਲਈ ਅਸਮਾਨ ਵਿੱਚ ਚੱਕਰ ਲਾਉਣਾ ਪਿਆ, ਪਰ ਬਾਅਦ ਵਿੱਚ ਜਹਾਜ਼ ਸੁਰੱਖਿਅਤ ਉਤਰ ਗਿਆ। ਜ਼ਿਕਰਯੋਗ ਹੈ ਅਪਰੇਸ਼ਨ ਸਿੰਧੂਰ ਤੋਂ ਬਾਅਦ ਕੋਮਾਂਤਰੀ ਪਹੁੰਚ ਦੇ ਹਿੱਸੇ ਵਜੋਂ ਭੇਜੇ ਗਏ ਸੰਸਦ ਮੈਂਬਰਾਂ ਦੇ ਵਫ਼ਦ ਦੀ ਅਗਵਾਈ ਡੀਐੱਮਕੇ ਆਗੂ ਕਨੀਮੋਝੀ ਕਰ ਰਹੀ ਸੀ।

ਲੋਕ ਸਭਾ ਮੈਂਬਰ ਕਨੀਮੋਝੀ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਉਡਾਣ ਨੂੰ ਹਵਾ ਵਿੱਚ ਚੱਕਰ ਲਗਾਉਣਾ ਪਿਆ। ਉਨ੍ਹਾਂ ਕਿਹਾ, ‘‘ਇਹ ਹਵਾ ਵਿੱਚ ਚੱਕਰ ਲਗਾਉਛਣ ਤੋਂ ਬਾਅਦ 45 ਮਿੰਟ ਦੀ ਦੇਰੀ ਨਾਲ ਉਤਰਿਆ। ਉਹ (ਕਨੀਮੋਝੀ) ਸੁਰੱਖਿਅਤ ਉਤਰੀ।’’ ਪਾਕਿਸਤਾਨ-ਪ੍ਰਯੋਜਿਤ ਸਰਹੱਦ ਪਾਰ ਅਤਿਵਾਦ ’ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸੰਵੇਦਨਸ਼ੀਲ ਬਣਾਉਣ ਲਈ ਪੰਜ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ’ਤੇ ਸਰਬ ਪਾਰਟੀ ਵਫ਼ਦ ਵੀਰਵਾਰ ਰਾਤ ਮਾਸਕੋ ਪਹੁੰਚਿਆ। ਦੋਮੋਦੇਡੋਵੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਨੀਮੋਝੀ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦਾ ਭਾਰਤੀ ਰਾਜਦੂਤ ਵਿਨੇ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਸਵਾਗਤ ਕੀਤਾ। -ਪੀਟੀਆਈ

Advertisement

Advertisement