ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਰਿੰਡਾ: ਜੋਗੀਆਂ ਵਾਲੇ ਮੁਹੱਲੇ ’ਚੋਂ ਪੇਚਿਸ਼ ਦੇ ਅੱਠ ਹੋਰ ਮਰੀਜ਼ ਹਸਪਤਾਲ ਦਾਖ਼ਲ

10:49 AM Aug 24, 2024 IST
ਸ਼ਹਿਰ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਲਾਏ ਮੈਡੀਕਲ ਕੈਂਪ ਦੌਰਾਨ ਸਿਹਤ ਕਰਮਚਾਰੀ।

ਸੰਜੀਵ ਤੇਜਪਾਲ
ਮੋਰਿੰਡਾ , 23 ਅਗਸਤ
ਸ਼ਹਿਰ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਫੈਲੀ ਪੇਚਿਸ਼ ਦੀ ਬਿਮਾਰੀ ਦੇ ਮਰੀਜ਼ਾਂ ਦਾ ਸਿਵਲ ਹਸਪਤਾਲ ਮੋਰਿੰਡਾ ਵਿੱਚ ਦਾਖਲ ਹੋਣਾ ਅਜੇ ਵੀ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਲੰਘੀ ਸ਼ਾਮ ਤੋਂ ਇਸੇ ਵਾਰਡ ’ਚੋਂ ਪੇਚਿਸ਼ ਦੇ ਅੱਠ ਹੋਰ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਉਪਰੰਤ ਹੁਣ ਤੱਕ ਇਸ ਵਾਰਡ ’ਚੋਂ ਸਾਹਮਣੇ ਆਏ ਪੇਚਿਸ਼ ਦੇ ਮਰੀਜ਼ਾਂ ਦੀ ਗਿਣਤੀ ਤਿੰਨ ਦਰਜਨ ਦੇ ਕਰੀਬ ਪਹੁੰਚ ਚੁੱਕੀ ਹੈ। ਉੱਧਰ, ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਓਆਰਐੱਸ ਘੋਲ ਅਤੇ ਜ਼ਿੰਕ ਸਲਫੇਟ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ ਅਤੇ ਮਰੀਜ਼ਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਣ ਲਈ ਵਾਰਡ ਵਿੱਚ ਪੱਕੇ ਤੌਰ ’ਤੇ ਮੈਡੀਕਲ ਕੈਂਪ ਚਲਾਇਆ ਜਾ ਰਿਹਾ ਹੈ। ਡਾ. ਸੰਜੇ ਕੁਮਾਰ ਨੇ ਦੱਸਿਆ ਕਿ ਲੰਘੀ ਸ਼ਾਮ ਤੋਂ ਜੋਗੀਆਂ ਵਾਲਾ ਮੁਹੱਲੇ ’ਚੋਂ ਕੁਲਵਿੰਦਰ ਕੌਰ (20), ਰਾਮ ਲਾਲ (38), ਬਲਵਿੰਦਰ ਕੌਰ (60), ਸੰਦੀਪ ਕੌਰ (12), ਸੋਨੂ (46), ਗੁਰਦੀਪ ਸਿੰਘ (27), ਸੀਰਤ ਕੌਰ (13) ਅਤੇ ਬਲਵੀਰ ਕੌਰ (58) ਆਦਿ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਰਤ ਕੌਰ ਅਤੇ ਬਲਵੀਰ ਕੌਰ ਦੋਵੇਂ ਦਾਦੀ-ਪੋਤੀ ਹਨ।
ਦੂਜੇ ਪਾਸੇ ਨਗਰ ਕੌਂਸਲ ਮੋਰਿੰਡਾ ਦੇ ਕਾਰਜਸਾਧਕ ਅਫਸਰ ਰਜਨੀਸ਼ ਸੂਦ ਦੀ ਦੇਖਰੇਖ ਹੇਠ ਪੂਰੇ ਵਾਰਡ ਵਿੱਚ ਸਫਾਈ ਮੁਹਿੰਮ ਜਾਰੀ ਹੈ। ਇਸ ਦੌਰਾਨ ਜਿੱਥੇ ਗਲੀਆਂ ਵਿੱਚੋਂ ਗੰਦਗੀ ਸਾਫ ਕੀਤੀ ਗਈ, ਉੱਥੇ ਹੀ ਟੈਂਕਰਾਂ ਦੀ ਸਹਾਇਤਾ ਨਾਲ ਨਾਲੀਆਂ ਵਿੱਚ ਜਮ੍ਹਾਂ ਗੰਦੇ ਪਾਣੀ ਨੂੰ ਬਾਹਰ ਕੱਢਿਆ ਗਿਆ।
ਇਸੇ ਦੌਰਾਨ ਸੀਵਰੇਜ ਤੇ ਜਲ ਸਪਲਾਈ ਵਿਭਾਗ ਵੱਲੋਂ ਇਸ ਵਾਰਡ ਵਿੱਚ ਗਰੀਬ ਲੋਕਾਂ ਦੇ ਘਰਾਂ ਵਿੱਚ ਲੱਗੇ 50 ਤੋਂ ਵੱਧ ਪਾਣੀ ਦੇ ਉਹ ਕੁਨੈਕਸ਼ਨ ਕੱਟ ਦਿੱਤੇ ਗਏ ਜਿਨ੍ਹਾਂ ਦੀਆਂ ਪਾਈਪਾਂ ਗੰਦੇ ਪਾਣੀ ਦੀਆਂ ਨਾਲੀਆਂ ਵਿੱਚੋਂ ਹੋ ਕੇ ਘਰਾਂ ਤੱਕ ਜਾਂਦੀਆਂ ਸਨ। ਇਸੇ ਤਰ੍ਹਾਂ ਸੀਵਰੇਜ ਤੇ ਜਲ ਸਪਲਾਈ ਵਿਭਾਗ ਵੱਲੋਂ ਇਸ ਮੁਹੱਲੇ ਵਿੱਚ ਕਈ ਅਜਿਹੇ ਪੁਆਇੰਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਨ੍ਹਾਂ ਰਾਹੀਂ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਲਣ ਦਾ ਖ਼ਦਸ਼ਾ ਹੈ।

Advertisement

Advertisement