For the best experience, open
https://m.punjabitribuneonline.com
on your mobile browser.
Advertisement

ਮੰਡ ਖੇਤਰ ਵਿੱਚੋਂ ਇੱਕ ਲੱਖ ਲਿਟਰ ਤੋਂ ਵੱਧ ਲਾਹਣ ਬਰਾਮਦ

06:53 AM May 02, 2024 IST
ਮੰਡ ਖੇਤਰ ਵਿੱਚੋਂ ਇੱਕ ਲੱਖ ਲਿਟਰ ਤੋਂ ਵੱਧ ਲਾਹਣ ਬਰਾਮਦ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 1 ਮਈ
ਆਬਕਾਰੀ ਵਿਭਾਗ ਵੱਲੋਂ ਅੱਜ ਮੰਡ ਖੇਤਰ ਦੇ ਪਿੰਡ ਮਰੜ, ਕਿੜੀਆਂ ਆਦਿ ਵਿੱਚੋਂ 1.10 ਲੱਖ ਲਿਟਰ ਲਾਹਣ ਬਰਾਮਦ ਕੀਤਾ ਗਿਆ ਹੈ। ਇਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ| ਆਬਕਾਰੀ ਵਿਭਾਗ ਦੇ ਅਧਿਕਾਰੀ ਇੰਦਰਜੀਤ ਸਿੰਘ ਸਹਿਜਰਾ ਨੇ ਦੱਸਿਆ ਕਿ ਇਸ ਅਪਰੇਸ਼ਨ ਦੀ ਅਗਵਾਈ ਪੰਜਾਬ ਪੁਲੀਸ ਵੱਲੋਂ ਪੱਟੀ ਦੇ ਡੀਐੱਸਪੀ ਕਵਲਜੀਤ ਸਿੰਘ ਨੇ ਕੀਤੀ| ਇਸ ਵਿੱਚ ਬੀਐੱਸਐੱਫ਼ ਦੀ ਵੀ ਮਦਦ ਲਈ ਗਈ| ਅਧਿਕਾਰੀ ਨੇ ਦੱਸਿਆ ਕਿ ਦਰਿਆ ਬਿਆਸ ਨਾਲ ਲੱਗਦੇ ਇਲਾਕੇ ਦੀ ਤਲਾਸ਼ੀ ਕਰਨ ਲਈ ਜਿੱਥੇ ਬੇੜੀਆਂ ਦੀ ਵਰਤੋਂ ਕੀਤੀ ਗਈ ਉੱਥੇ ਡਰੋਨ ਵੀ ਵਰਤੋਂ ਵਿੱਚ ਲਿਆਂਦੇ ਗਏ। ਹਰੀਕੇ ਥਾਣਾ ਮੁਖੀ ਇੰਸਪੈਕਟਰ ਸ਼ਿਮਲਾ ਰਾਣੀ ਨੇ ਦੱਸਿਆ ਕਿ ਇਸ ਸਬੰਧੀ ਆਬਕਾਰੀ ਐਕਟ ਅਧੀਨ ਇਕ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ|

Advertisement

Advertisement
Author Image

sukhwinder singh

View all posts

Advertisement
Advertisement
×