For the best experience, open
https://m.punjabitribuneonline.com
on your mobile browser.
Advertisement

ਝੱਖੜ ਨਾਲ ਅੱਧੀ ਦਰਜਨ ਤੋਂ ਵੱਧ ਦਰੱਖਤ ਡਿੱਗੇ

10:00 AM Jul 13, 2024 IST
ਝੱਖੜ ਨਾਲ ਅੱਧੀ ਦਰਜਨ ਤੋਂ ਵੱਧ ਦਰੱਖਤ ਡਿੱਗੇ
ਸ਼ੇਰਪੁਰ-ਧੂਰੀ ਸੜਕ ’ਤੇ ਡਿੱਗੇ ਦਰੱਖਤ ਕਾਰਨ ਲੱਗਿਆ ਜਾਮ।
Advertisement

ਬੀਰਬਲ ਰਿਸ਼ੀ
ਸ਼ੇਰਪੁਰ, 12 ਜੁਲਾਈ
ਝੱਖੜ ਕਾਰਨ ਅੱਜ ਪਿੰਡ ਜਹਾਂਗੀਰ ਤੇ ਘਨੌਰੀ ਕਲਾਂ ਦਰਮਿਆਨ ਅੱਧੀ ਦਰਜਨ ਤੋਂ ਵੱਧ ਡਿੱਗੇ ਦਰਖ਼ਤਾਂ ਕਾਰਨ ਸ਼ੇਰਪੁਰ-ਧੂਰੀ ਮੁੱਖ ਸੜਕ ਛੇ ਘੰਟੇ ਤੋਂ ਵੱਧ ਸਮਾਂ ਜਾਮ ਰਹੀ। ਬੱਸ, ਟਰੱਕ ਤੇ ਹੋਰ ਵਾਹਨਾਂ ਨੂੰ ਰਾਹ ਬਦਲ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ ਜਦੋਂਕਿ ਕੁੱਝ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਨੇ ਜ਼ੋਖ਼ਮ ਨਾ ਉਠਾਉਂਦਿਆਂ ਬੱਸਾਂ ਵਾਪਸ ਮੋੜਨ ਵਿੱਚ ਹੀ ਭਲਾਈ ਸਮਝੀ।
ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ ਚਾਰ ਵਜੇ ਹਨੇਰੀ ਆਉਣ ਕਾਰਨ ਦਰਖ਼ਤ ਡਿੱਗ ਗਏ ਅਤੇ ਸਵੇਰ ਸਮੇਂ ਵੱਡੀ ਗਿਣਤੀਆਂ ਅਧਿਆਪਕਾਂ ਦੀਆਂ ਗੱਡੀਆਂ, ਵੈਨਾਂ ਅਤੇ ਹੋਰ ਵਾਹਨਾਂ ਨੂੰ ਜਹਾਂਗੀਰ ਰਜਵਾਹੇ ਨਾਲ ਕੱਚੀ ਸੜਕ ਤੋਂ ਵਾਇਆ ਬਮਾਲ, ਘਨੌਰ ਖੁਰਦ, ਘਨੌਰ ਕਲਾਂ ਹੋ ਕੇ ਘਨੌਰੀ ਮੁੱਖ ਸੜਕ ’ਤੇ ਨਿੱਕਲਣਾ ਪਿਆ।
ਕਿਸਾਨ ਆਗੂ ਜਰਨੈਲ ਸਿੰਘ ਨੇ ਦੱਸਿਆ ਕਿ ਇਹ ਮੁੱਖ ਸੜਕ ਛੇ ਘੰਟੇ ਤੋਂ ਵੱਧ ਸਮਾਂ ਬੰਦ ਰਹੀ ਅਤੇ ਫਿਰ ਕੁੱਝ ਬੱਸ ਮਾਲਕਾਂ ਨੇ ਆਪਣੇ ਪੱਧਰ ’ਤੇ ਉਪਰਾਲੇ ਕਰਕੇ ਦਰਖ਼ਤ ਸੜਕ ਤੋਂ ਪਾਸੇ ਕਰਵਾਏ ਜੋ ਹਾਲੇ ਵੀ ਸੜਕ ਦੇ ਕੰਢੇ ਪਏ ਹਨ। ਪਤਾ ਲੱਗਿਆ ਹੈ ਕਿ ਜਾਮ ਵਿੱਚ ਕੁੱਝ ਸਕੂਲ ਦੀਆਂ ਬੱਸਾਂ ਵੀ ਫਸ ਗਈਆਂ ਜਿਸ ਕਾਰਨ ਬੱਸ ਮਾਲਕਾਂ ਨੂੰ ਵਾਪਸ ਮੁੜਨਾ ਪਿਆ। ਸਰਕਾਰੀ ਪੱਧਰ ’ਤੇ ਸੜਕ ਖੁੱਲ੍ਹਵਾਉਣ ਤੇ ਦਰਖ਼ਤ ਸਾਂਭਣ ਲਈ ਵਰਤੇ ਗਏ ਆਲਸਪੁਣੇ ਪ੍ਰਤੀ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਸੁਆਲ ਵੀ ਚੁੱਕੇ ਜਾ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×