ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਤੋ-ਰਾਤ ਦਰਜਨ ਤੋਂ ਵੱਧ ਮੋਟਰਾਂ ਦੀਆਂ ਕੇਬਲਾਂ ਤੇ ਸਟਾਰਟਰ ਚੋਰੀ

08:00 AM Jan 01, 2024 IST
ਚੋਰਾਂ ਵੱਲੋਂ ਕੱਟੀ ਹੋਈ ਕੇਬਲ ਦਿਖਾਉਂਦੇ ਹੋਏ ਪੀੜਤ ਕਿਸਾਨ।

ਕਰਮਜੀਤ ਸਿੰਘ ਚਿੱਲਾ
ਬਨੂੜ, 31 ਦਸੰਬਰ
ਥਾਣਾ ਬਨੂੜ ਅਧੀਨ ਪੈਂਦੇ ਪਿੰਡ ਦੇਵੀਨਗਰ(ਅਬਰਾਵਾਂ) ਦੇ ਦਰਜਨ ਤੋਂ ਵੱਧ ਕਿਸਾਨਾਂ ਦੇ ਟਿਊਬਵੈੱਲਾਂ ਦੀਆਂ ਬੀਤੀ ਰਾਤ ਚੋਰਾਂ ਨੇ ਕੇਬਲਾਂ ਅਤੇ ਸਟਾਰਟਰ ਚੋਰੀ ਕਰ ਲਏ। ਪੀੜਤ ਕਿਸਾਨ ਸੰਤ ਸਿੰਘ, ਗੁਰਚਰਨ ਸਿੰਘ, ਦੇਵ ਸਿੰਘ, ਸਾਬਕਾ ਸਰਪੰਚ ਸਾਧੂ ਸਿੰਘ, ਅਮਰ ਸਿੰਘ, ਅਮਰੀਕ ਸਿੰਘ, ਸਾਬਕਾ ਡੀਆਈਜੀ ਜਸਵੰਤ ਸਿੰਘ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਸੰਘਣੀ ਧੁੰਦ ਪੈ ਰਹੀ ਹੈ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਆਪਣੇ ਖੇਤਾਂ ਦਾ ਕੰਮ ਕਰਨ ਨਬਿੇੜ ਕੇ ਆਪਣੇ ਘਰ ਚਲੇ ਗਏ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਟਿਊਬਵੈੱਲਾਂ ਵਾਲੇ ਕਮਰਿਆਂ ਦੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਪਏ ਸਨ ਤੇ ਅੰਦਰੋਂ ਸਟਾਰਟਰ ਅਤੇ ਗਰਿੱਪ ਦੀ ਭੰਨ-ਤੋੜ ਕਰਕੇ ਕੀਮਤੀ ਸਮਾਨ ਕੱਢਿਆ ਹੋਇਆ ਸੀ। ਮੋਟਰਾਂ ਦੀਆਂ ਕੇਬਲ ਤਾਰਾਂ ਵੀ ਗਾਇਬ ਸੀ। ਇਸ ਤੋਂ ਇਲਾਵਾ ਮਦਨ ਸਿੰਘ, ਜਰਨੈਲ ਸਿੰਘ, ਗੁਰਮੇਲ ਸਿੰਘ, ਜਸਵੰਤ ਸਿੰਘ, ਦਰਸ਼ਨ ਸਿੰਘ, ਨਰੰਗ ਸਿੰਘ ਦੇ ਟਿਊਬਵੈੱਲਾਂ ਦੀਆਂ ਵੀ ਕੇਬਲ ਤਾਰਾਂ ਅਤੇ ਸਟਾਰਟਰਾਂ ਚੋਂ ਕੀਮਤੀ ਸਮਾਨ ਚੋਰੀ ਹੋ ਗਿਆ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਇਸ ਘਟਨਾ ਬਾਰੇ ਥਾਣਾ ਬਨੂੜ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Advertisement

Advertisement