ਮੱਧ ਪ੍ਰਦੇਸ਼ ’ਚ 73 ਫੀਸਦੀ ਤੋਂ ਵੱੱਧ ਤੇ ਛੱਤੀਸਗੜ੍ਹ ’ਚ 70 ਫੀਸਦੀ ਤੋਂ ਵੱਧ ਪੋਲਿੰਗ
10:45 PM Nov 17, 2023 IST
Advertisement
ਭੋਪਾਲ/ਰਾਏਪੁਰ, 17 ਨਵੰਬਰ
ਮੱਧ ਪ੍ਰਦੇਸ਼ ਅਸੈਂਬਲੀ ਦੀਆਂ ਸਾਰੀਆਂ 230 ਸੀਟਾਂ ਤੇ ਛੱਤੀਸਗੜ੍ਹ ਵਿਚ ਦੂਜੇ ਗੇੜ ਤਹਿਤ ਬਾਕੀ ਬਚਦੀਆਂ 70 ਸੀਟਾਂ ਲਈ ਵੋਟਿੰਗ ਦਾ ਅਮਲ ਦੋ ਧਿਰਾਂ ਵਿੱਚ ਹਿੰਸਕ ਝੜਪਾਂ ਤੇ ਨਕਸਲੀਆਂ ਵੱਲੋਂ ਕੀਤੇ ਧਮਾਕੇ ਦਰਮਿਆਨ ਸਿਰੇ ਚੜ੍ਹ ਗਿਆ। ਮੱਧ ਪ੍ਰਦੇਸ਼ ਵਿੱਚ ਸ਼ਾਮ ਪੰਜ ਵਜੇ ਤੱਕ 73.72 ਫੀਸਦ ਤੇ ਨਕਸਲ ਪ੍ਰਭਾਵਿਤ ਛੱਤੀਸਗੜ੍ਹ ਵਿੱਚ 70.60 ਫੀਸਦ ਪੋਲਿੰਗ ਦਰਜ ਕੀਤੀ ਗਈ। ਵੋਟ ਫੀਸਦ ਵਧਣ ਦਾ ਅਨੁਮਾਨ ਹੈ ਕਿਉਂਕਿ ਅੰਤਿਮ ਅੰਕੜੇ ਸ਼ਨਿੱਚਰਵਾਰ ਨੂੰ ਹੀ ਸਾਹਮਣੇ ਆਉਣਗੇ। ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਦੋ ਧਿਰਾਂ ਵਿਚ ਹੋਏ ਝਗੜੇ ’ਚ ਕਾਂਗਰਸ ਉਮੀਦਵਾਰ ਦਾ ਨੇੜਲਾ ਸਾਥੀ ਮਾਰਿਆ ਗਿਆ ਜਦੋਂਕਿ ਇੰਦੌਰ ਜ਼ਿਲ੍ਹੇ ਦੇ ਮਾਓ ’ਚ ਹੋਈ ਝੜਪ ਵਿਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ। -ਪੀਟੀਆਈ
Advertisement
Advertisement
Advertisement