ਅਲਾਹਾਬਾਦੀਆ ਤੇ ਸਮਯ ਸਣੇ 40 ਤੋਂ ਵਧ ਜਣੇ ਤਲਬ
06:01 AM Feb 13, 2025 IST
Advertisement
ਮੁੰਬਈ, 12 ਫਰਵਰੀ
ਯੂਟਿਊਬ ਰਿਐਲਟੀ ਸ਼ੋਅ ’ਚ ਰਣਵੀਰ ਅਲਾਹਾਬਾਦੀਆ ਦੀਆਂ ਵਿਵਾਦਤ ਟਿੱਪਣੀਆਂ ਦੇ ਮਾਮਲੇ ਦੀ ਜਾਂਚ ਲਈ ਮਹਾਰਾਸ਼ਟਰ ਸਾਈਬਰ ਵਿਭਾਗ ਨੇ ਰਣਵੀਰ ਅਤੇ ਸਮਯ ਰੈਣਾ ਸਮੇਤ 40 ਤੋਂ ਵਧ ਵਿਅਕਤੀਆਂ ਨੂੰ ਤਲਬ ਕੀਤਾ ਹੈ। ਸਾਈਬਰ ਪੁਲੀਸ, ਜਿਸ ਨੇ ਐੱਫਆਈਆਰ ਦਰਜ ਕੀਤੀ ਹੈ, ਨੇ ‘ਇੰਡੀਆਜ਼ ਗੌਟ ਲੇਟੈਂਟ’ ਸ਼ੋਅ ’ਚ ਸ਼ਾਮਲ ਹੋਣ ਵਾਲੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ‘ਮਹਿਮਾਨਾਂ’ ਤੇ ‘ਜੱਜਾਂ’ ਸਮੇਤ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਅਧਿਕਾਰੀ ਨੇ ਕਿਹਾ ਕਿ ਕੋਈ ਵੀ ਜਾਂਚ ’ਚ ਸ਼ਾਮਲ ਨਹੀਂ ਹੋਇਆ ਹੈ ਪਰ ਕੁਝ ਵਿਅਕਤੀਆਂ ਦੇ ਵਕੀਲਾਂ ਨੇ ਸਾਈਬਰ ਪੁਲੀਸ ਕੋਲ ਪਹੁੰਚ ਕੀਤੀ ਹੈ। ਉਧਰ ਖਾਰ ਪੁਲੀਸ ਸਟੇਸ਼ਨ ’ਚ ਅਪੂਰਵਾ ਮਖੀਜਾ ਅਤੇ ਅਲਾਹਾਬਾਦੀਆ ਦੇ ਮੈਨੇਜਰ ਸਮੇਤ ਚਾਰ ਵਿਅਕਤੀਆਂ ਨੇ ਅੱਜ ਬਿਆਨ ਦਰਜ ਕਰਵਾਏ। ਕਾਮੇਡੀਅਨ ਸਮਯ ਰੈਣਾ ਨੇ ਸ਼ੋਅ ਦੇ ਸਾਰੇ ਐਪੀਸੋਡ ਚੈਨਲ ਤੋਂ ਹਟਾ ਦਿੱਤੇ ਹਨ। -ਪੀਟੀਆਈ
Advertisement
Advertisement
Advertisement