ਸੂਡਾਨ ’ਚ ਟਕਰਾਅ ਕਾਰਨ 31 ਲੱਖ ਤੋਂ ਵੱਧ ਲੋਕ ਬੇਘਰ: ਸੰਯੁਕਤ ਰਾਸ਼ਟਰ
08:06 AM Jul 13, 2023 IST
ਕਾਹਿਰਾ, 12 ਜੁਲਾਈ
ਸੂਡਾਨ ਦੇ ਪੂਰੀ ਤਰ੍ਹਾਂ ‘ਖਾਨਾਜੰਗੀ’ ਵੱਲ ਵਧਣ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੇ ਅੱਜ ਕਿਹਾ ਕਿ ਦੇਸ਼ ਵਿੱਚ ਤੇਜ਼ ਹੋਏ ਟਕਰਾਅ ਕਾਰਨ 31 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਇਨ੍ਹਾਂ ਵਿੱਚੋਂ ਸੱਤ ਲੱਖ ਤੋਂ ਵੱਧ ਲੋਕਾਂ ਨੇ ਗੁਆਂਢੀ ਮੁਲਕਾਂ ਵਿੱਚ ਡੇਰੇ ਜਮਾਏ ਹੋਏ ਹਨ। ਅਪਰੈਲ ਤੋਂ ਫੌਜਾਂ ਦਰਮਿਆਨ ਸ਼ੁਰੂ ਹੋਏ ਸੰਘਰਸ਼ ਮਗਰੋਂ ਸੂਡਾਨ ਵਿੱਚ ਬਦਅਮਨੀ ਫੈਲ ਗਈ ਹੈ। ਰਾਜਧਾਨੀ ਖਾਰਤੋਮ ਤੇ ਦੇਸ਼ ਦੀਆਂ ਹੋਰ ਥਾਵਾਂ ’ਤੇ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਈ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਮੁਤਾਬਕ ਸੂਡਾਨ ਵਿੱਚ ਮੁੜ ਸ਼ੁਰੂ ਹੋਈ ਬਦਅਮਨੀ ਮਗਰੋਂ 24 ਲੱਖ ਤੋਂ ਵੱਧ ਲੋਕ ਆਪਣੇ ਘਰਾਂ ਨੂੰ ਛੱਡ ਕੇ ਦੇਸ਼ ਦੇ ਅੰਦਰ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। -ਏਪੀ
Advertisement
Advertisement