For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਦੇ ਕਾਲਜਾਂ ’ਚ ਫਲਸਤੀਨ ਦੇ ਹੱਕ ’ਚ ਪ੍ਰਦਰਸ਼ਨ ਕਰਨ ਵਾਲੇ 2100 ਤੋਂ ਵੱਧ ਵਿਦਿਆਰਥੀ ਗ੍ਰਿਫ਼ਤਾਰ, ਕੈਂਪਸ ਖਾਲ੍ਹੀ ਕਰਵਾਏ

11:49 AM May 03, 2024 IST
ਅਮਰੀਕਾ ਦੇ ਕਾਲਜਾਂ ’ਚ ਫਲਸਤੀਨ ਦੇ ਹੱਕ ’ਚ ਪ੍ਰਦਰਸ਼ਨ ਕਰਨ ਵਾਲੇ 2100 ਤੋਂ ਵੱਧ ਵਿਦਿਆਰਥੀ ਗ੍ਰਿਫ਼ਤਾਰ  ਕੈਂਪਸ ਖਾਲ੍ਹੀ ਕਰਵਾਏ
Advertisement

ਲਾਸ ਏਂਜਲਸ, 3 ਮਈ
ਅਮਰੀਕਾ ਦੇ ਵੱਖ-ਵੱਖ ਕਾਲਜ ਕੈਂਪਸਾਂ ਵਿਚ ਹਾਲ ਹੀ ਦੇ ਦਿਨਾਂ ਵਿਚ ਫਲਸਤੀਨ ਪੱਖੀ ਪ੍ਰਦਰਸ਼ਨਾਂ ਦੌਰਾਨ ਪੁਲੀਸ ਨੇ 2100 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਪ੍ਰਦਰਸ਼ਨਕਾਰੀਆਂ ਦੇ ਕਬਜ਼ੇ ਵਾਲੇ ਕੈਂਪਸ ਅਤੇ ਇਮਾਰਤਾਂ ਵਿਚ ਲਗਾਏ ਗਏ ਟੈਂਟਾਂ ਨੂੰ ਖਾਲੀ ਕਰਵਾਇਆ। ਸਰਕਾਰੀ ਵਕੀਲ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਕੋਲੰਬੀਆ ਯੂਨੀਵਰਸਿਟੀ ਦੀ ਪ੍ਰਬੰਧਕੀ ਇਮਾਰਤ ਦੇ ਅੰਦਰ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅਧਿਕਾਰੀ ਨੇ ਗੋਲੀਬਾਰੀ ਵੀ ਕੀਤੀ। ਡਿਸਟ੍ਰਿਕਟ ਅਟਾਰਨੀ ਅਨੁਸਾਰ ਕੋਲੰਬੀਆ ਕੈਂਪਸ ਦੇ ਹੈਮਿਲਟਨ ਹਾਲ ਵਿੱਚ ਪੁਲੀਸ ਦੀ ਗੋਲੀ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ।

Advertisement

Advertisement
Author Image

Advertisement
Advertisement
×