ਹੱਜ ਲਈ ਦੁਨੀਆ ਭਰ ਤੋਂ 15 ਲੱਖ ਤੋਂ ਵੱਧ ਮੁਸਲਮਾਨ ਸਾਉਦੀ ਅਰਬ ਪੁੱਜੇ
10:39 AM Jun 05, 2025 IST
ਅਰਫ਼ਾਤ (ਸਾਉਦੀ ਅਰਬ), 5 ਜੂਨ
Advertisement
ਇਸ ਸਾਲ ਹੱਜ ਕਰਨ ਲਈ ਦੁਨੀਆ ਭਰ ਤੋਂ 15 ਲੱਖ ਤੋਂ ਵੱਧ ਯਾਤਰੀ ਸਾਉਦੀ ਅਰਬ ਪਹੁੰਚੇ ਹਨ। ਸਰਕਾਰ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਹੱਜ ਇਸਲਾਮ ਦੇ ਪੰਜ ਸਤੰਭਾਂ ਵਿਚੋਂ ਇੱਕ ਹੈ। ਆਰਥਿਕ ਅਤੇ ਸਰੀਰਕ ਤੌਰ ’ਤੇ ਸਮਰੱਥ ਮੁਸਲਮਾਨ ਲਈ ਇਹ ਜ਼ਰੂਰੀ ਮੰਨਿਆ ਜਾਂਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰੀ ਹੱਜ ਜ਼ਰੂਰ ਕਰੇ।
ਹੱਜ ਮੰਤਰਾਲੇ ਦੇ ਬੁਲਾਰੇ ਗੱਸਾਨ ਅਲ ਨਉਇਮੀ ਨੇ ਵਿਦੇਸ਼ੀ ਹੱਜ ਯਾਤਰੀਆਂ ਦੀ ਅੰਦਾਜ਼ਨ ਗਿਣਤੀ ਬਾਰੇ ਦੱਸਿਆ ਹੈ। ਪਿਛਲੇ ਸਾਲ ਦੁਨੀਆ ਭਰ ਤੋਂ 16 ਲੱਖ ਤੋਂ ਵੱਧ ਮੁਸਲਮਾਨਾਂ ਨੇ ਹੱਜ ਕੀਤਾ ਸੀ। ਹੱਜ ਲਗਪਗ 40 ਡਿਗਰੀ ਸੈਲਸੀਅਸ ਦੀ ਤਿੱਖੀ ਗਰਮੀ ਵਿੱਚ ਕੁਝ ਲੋਕ ਪੈਦਲ ਯਾਤਰਾ ਕਰ ਰਹੇ ਸਨ, ਜਦਕਿ ਹੋਰ ਆਪਣੇ ਨਾਲ ਬਜ਼ੁਰਗਾਂ ਨੂੰ ਲੈ ਕੇ ਚੱਲ ਰਹੇ ਸਨ। -ਏਪੀ
Advertisement
Advertisement