ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਰਿਸ ਓਲੰਪਿਕ ਦੀਆਂ ਹੋਰ ਟਿਕਟਾਂ ਅੱਜ ਹੋਣਗੀਆਂ ਜਾਰੀ

08:10 AM Feb 08, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੈਰਿਸ: ਓਲੰਪਿਕ ਦੇ ਪ੍ਰਬੰਧਕ ਭਲਕੇ ਵੀਰਵਾਰ ਨੂੰ ਪੈਰਿਸ ਖੇਡਾਂ ਲਈ ਹਜ਼ਾਰਾਂ ਹੋਰ ਟਿਕਟਾਂ ਜਾਰੀ ਕਰਨਗੇ। ਇਸ ਦੌਰਾਨ ਉਨ੍ਹਾਂ ਵੱਲੋਂ ਓਲੰਪਿਕ ਤਗਮੇ ਦਾ ਡਿਜ਼ਾਈਨ ਵੀ ਜਾਰੀ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਟਿਕਟਾਂ ਅਧਿਕਾਰਤ ਟਿਕਟਿੰਗ ਵੈਬਸਾਈਟ ’ਤੇ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਵਿਕਣੀਆਂ ਸ਼ੁਰੂ ਹੋਣਗੀਆਂ। ਟਿਕਟਾਂ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ’ਤੇ ਵੇਚੀਆਂ ਜਾਣਗੀਆਂ। ਓਲੰਪਿਕ ਤੇ ਪੈਰਾਲੰਪਿਕ ਦੇ ਉਦਘਾਟਨੀ ਅਤੇ ਸਮਾਪਤੀ ਸਮਾਗਮਾਂ ਲਈ ਵੀ ਟਿਕਟਾਂ ਦੀ ਵਿਕਰੀ ਹੋਵੇਗੀ। 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ 2024 ਪੈਰਿਸ ਖੇਡਾਂ 11 ਅਗਸਤ ਤੱਕ ਚੱਲਣਗੀਆਂ। -ਏਪੀ

Advertisement

Advertisement