For the best experience, open
https://m.punjabitribuneonline.com
on your mobile browser.
Advertisement

ਮੂਡੀਜ਼: ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.8 ਫੀਸਦ ਕੀਤਾ

06:32 AM Mar 05, 2024 IST
ਮੂਡੀਜ਼  ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6 8 ਫੀਸਦ ਕੀਤਾ
Advertisement

ਨਵੀਂ ਦਿੱਲੀ: ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਵਿੱਤੀ ਵਰ੍ਹੇ 2024 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.8 ਫੀਸਦੀ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਭਾਰਤੀ ਅਰਥਚਾਰਾ ਉਮੀਦ ਨਾਲੋਂ ਵੱਧ ਮਜ਼ਬੂਤ ਰਹਿਣ ਦੀ ਸੰਭਾਵਨਾ ਹੈ। ਮੂਡੀਜ਼ ਦਾ ਕਹਿਣਾ ਹੈ ਕਿ ਭਾਰਤੀ ਅਰਥਚਾਰਾ ਜੀ-20 ਮੁਲਕਾਂ ’ਚੋਂ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸੇ ਤਰ੍ਹਾਂ ਵਧਦਾ ਰਹੇਗਾ। 2024 ਲਈ ਆਪਣੇ ਗਲੋਬਲ ਮੈਕਰੋਇਕਨਾਮਿਕ ਆਊਟਲੁੱਕ ਵਿੱਚ ਮੂਡੀਜ਼ ਦੀ ਇਨਵੈਸਟਰਜ਼ ਸਰਵਿਸ ਨੇ ਕਿਹਾ, ‘‘ਭਾਰਤ ਦੀ ਅਰਥਵਿਵਸਥਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ 2023 ਵਿੱਚ ਉਮੀਦ ਤੋਂ ਵੱਧ ਮਜ਼ਬੂਤ ਅੰਕੜਿਆਂ ਦੇ ਆਧਾਰ ’ਤੇ ਅਸੀਂ 2024 ਲਈ ਵਿਕਾਸ ਦਾ ਅਨੁਮਾਨ 6.1 ਤੋਂ ਵਧਾ ਕੇ 6.8 ਫੀਸਦ ਕਰ ਦਿੱਤਾ ਹੈ। ਭਾਰਤ ਜੀ-20 ਦੇਸ਼ਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਬਣਿਆ ਰਹੇਗਾ।’’ ਵਿੱਤੀ ਵਰ੍ਹੇ 2023 ਦੀ ਚੌਥੀ ਤਿਮਾਹੀ ’ਚ ਭਾਰਤ ਦੀ ਜੀਡੀਪੀ ਵਿਕਾਸ ਦਰ ਸਾਲਾਨਾ ਆਧਾਰ ’ਤੇ 8.4 ਫੀਸਦ ਰਹੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×