ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਹਿਤ ਸਭਾ ਸੁਨਾਮ ਦੀ ਮਹੀਨਾਵਾਰ ਇਕੱਤਰਤਾ ਹੋਈ

07:17 AM Jun 18, 2024 IST

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 17 ਜੂਨ
ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿੱਚ ਸਾਹਿਤ ਸਭਾ ਸੁਨਾਮ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਮਿਲਖਾ ਸਿੰਘ ਸਨੇਹੀ ਅਤੇ ਮਾਸਟਰ ਰਣਬੀਰ ਸਿੰਘ ਜਖੇਪਲ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਇਕੱਤਰਤਾ ਵਿੱਚ ਮਾਸਟਰ ਦਲਬਾਰ ਸਿੰਘ ਚੱਠੇ ਸੇਖਵਾਂ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਵੱਲੋਂ ਈਦ ਦੀ ਵਧਾਈ ਸਾਂਝੀ ਕਰਦਿਆਂ ਕਿਹਾ ਕਿ ਈਦ-ਉਲ-ਅਜ਼ਹਾ ਦਾ ਤਿਉਹਾਰ ਤਿਆਗ ਅਤੇ ਕੁਰਬਾਨੀ ਦਾ ਸੁਨੇਹਾ ਦਿੰਦਾ ਹੈ। ਇਸ ਦੇ ਨਾਲ-ਨਾਲ ਅਸਮਾਨੀ ਨੇ ਆਪਣੀ ਰਚਨਾ ਮਨ ਦਾ ਸ਼ੀਸ਼ਾ ਵੀ ਪੇਸ਼ ਕੀਤੀ। ਮਿਲਖਾ ਸਿੰਘ ਸਨੇਹੀ ਵੱਲੋਂ ਪਿਤਾ ਦਿਵਸ ਮੌਕੇ ਆਪਣੀ ਰਚਨਾ ਪੇਸ਼ ਕੀਤੀ ਗਈ। ਗੁਰਮੀਤ ਸੁਨਾਮੀ ਵੱਲੋਂ ਮਾਤਾ ਪਿਤਾ ਦੀ ਸੇਵਾ ਬਾਰੇ ਪ੍ਰੇਰਨਾ ਦਿੰਦਾ ਗੀਤ ਸਾਂਝਾ ਕੀਤਾ ਗਿਆ। ਸੁਪਿੰਦਰ ਭਾਰਦਵਾਜ ਨੇ ਨਿਹੰਗ ਸਿੰਘਾਂ ਦੇ ਚੜ੍ਹਦੀ ਕਲਾ ਵਾਲੇ ਨਿਹੰਗ ਬੋਲਿਆਂ ਬਾਰੇ ਖ਼ੂਬਸੂਰਤ ਜਾਣਕਾਰੀ ਸਾਂਝੀ ਕੀਤੀ। ਐਡਵੋਕੇਟ ਰਮੇਸ਼ ਕੁਮਾਰ ਵੱਲੋਂ ਖ਼ਤਮ ਹੋ ਰਹੇ ਪਾਣੀ ਦੀ ਚਿੰਤਾ ਬਾਰੇ ਰਚਨਾ ਸਾਂਝੀ ਕੀਤੀ ਕਿ- ਦੁੱਧ ਨਹੀਂ ਬਚਾ ਸਕੇ ਹੁਣ ਪਾਣੀ ਤਾਂ ਬਚਾ ਲਵੋ। ਭੋਲਾ ਸਿੰਘ ਸੰਗਰਾਮੀ ਨੇ ਕਿਹਾ ਕਿ ਵਿਕਾਊ ਕਲਮਾਂ ਨੂੰ ਕਦੇ ਵੀ ਲੋਕ ਮਾਨਤਾ ਪ੍ਰਾਪਤ ਨਹੀਂ ਹੁੰਦੀ, ‘ਰਾਜ ਕਵੀ’ ਨਾਲੋਂ ‘ਲੋਕ ਕਵੀ’ ਮਹਾਨ ਹੁੰਦਾ ਹੈ। ਪਵਨ ਕੁਮਾਰ ਵੱਲੋਂ ਵੀ ਆਪਣੀ ਖ਼ੂਬਸੂਰਤ ਰਚਨਾ ਨਾਲ ਹਾਜ਼ਰੀ ਲਗਵਾਈ ਗਈ।

Advertisement

Advertisement
Advertisement