ਸੰਸਦ ਦਾ ਮੌਨਸੂਨ ਸੈਸ਼ਨ: ਸਰਕਾਰ ਨੇ ਬੁੱਧਵਾਰ ਨੂੰ ਸਰਬ ਪਾਰਟੀ ਮੀਟਿੰਗ ਸੱਦੀ
02:40 PM Jul 18, 2023 IST
ਨਵੀਂ ਦਿੱਲੀ, 18 ਜੁਲਾਈ
ਸੰਸਦ ਦੇ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਮੌਨਸੂਨ ਸੈਸ਼ਨ ਤੋਂ ਇਕ ਦਨਿ ਪਹਿਲਾਂ 19 ਜੁਲਾਈ ਨੂੰ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ, ਜਿਸ ਵਿਚ ਸੈਸ਼ਨ ਚਲਾਉਣ ਲਈ ਸਾਰੀਆਂ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ| ਸੰਸਦੀ ਮਾਮਲਿਆਂ ਦੇ ਮੰਤਰਾਲੇ ਮੁਤਾਬਕ 19 ਜੁਲਾਈ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੀ ਪੂਰਵ ਸੰਧਿਆ 'ਤੇ ਦੋਵਾਂ ਸਦਨਾਂ ਦੇ ਸਾਰੇ ਸਿਆਸੀ ਦਲਾਂ ਦੇ ਨੇਤਾਵਾਂ ਦੀ ਬੈਠਕ ਬਾਅਦ ਦੁਪਹਿਰ 3 ਵਜੇ ਸੰਸਦ ਦੇ ਲਾਇਬ੍ਰੇਰੀ ਭਵਨ 'ਚ ਬੁਲਾਈ ਗਈ ਹੈ। ਸੰਸਦ ਦਾ ਮੌਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋਵੇਗਾ। ਸੈਸ਼ਨ 11 ਅਗਸਤ ਤੱਕ ਚੱਲੇਗਾ। ਇਸ ਦੌਰਾਨ ਸੰਸਦ ਦੇ ਦੋਵਾਂ ਸਦਨਾਂ ਦੀਆਂ ਕੁੱਲ 17 ਬੈਠਕਾਂ ਦਾ ਪ੍ਰਸਤਾਵ ਹੈ। ਮੌਨਸੂਨ ਸੈਸ਼ਨ ਦੇ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ।
Advertisement
Advertisement