ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਮ ਨਾਲੋਂ ਵੱਧ ਮੀਂਹ ਪੈਣ ਤੋਂ ਬਾਅਦ ਮੌਨਸੂਨ ਦੀ ਵਾਪਸੀ ਸ਼ੁਰੂ

07:13 AM Sep 24, 2024 IST

ਮੁੰਬਈ, 23 ਸਤੰਬਰ
ਭਾਰਤ ਦੇ ਉੱਤਰ-ਪੂਰਬੀ ਹਿੱਸੇ ਤੋਂ ਅੱਜ ਮੌਨਸੂਨ ਵਾਪਸ ਮੁੜਨਾ ਸ਼ੁਰੂ ਹੋ ਗਿਆ ਹੈ। ਮੌਨਸੂਨ ਦੀ ਇਹ ਵਾਪਸੀ ਆਮ ਨਾਲੋਂ ਹਫ਼ਤਾ ਦੇਰੀ ਨਾਲ ਹੋ ਰਹੀ ਹੈ। ਇਹ ਜਾਣਕਾਰੀ ਭਾਰਤ ਦੇ ਮੌਸਮ ਵਿਭਾਗ ਨੇ ਇਕ ਬਿਆਨ ਰਾਹੀਂ ਦਿੱਤੀ ਹੈ। ਦੇਸ਼ ਵਿੱਚ ਸਾਲ ਭਰ ’ਚ ਪੈਣ ਵਾਲੇ ਕੁੱਲ ਮੀਂਹ ’ਚੋਂ 70 ਫੀਸਦ ਬਾਰਸ਼ ਮੌਨਸੂਨ ਦੌਰਾਨ ਪੈਂਦੀ ਹੈ। ਮੌਨਸੂਨ ਸੀਜ਼ਨ ਦੌਰਾਨ ਪੈਣ ਵਾਲੇ ਮੀਂਹ ਨਾਲ ਜਿੱਥੇ ਖੇਤਾਂ ਨੂੰ ਪਾਣੀ ਮਿਲਦਾ ਹੈ ਉੱਥੇ ਹੀ ਜਲ ਭੰਡਾਰ ਵੀ ਭਰਦੇ ਹਨ ਜੋ ਕਰੀਬ 3.5 ਖਰਬ ਡਾਲਰ ਦੇ ਅਰਥਚਾਰੇ ਲਈ ਜੀਵਨ ਰੇਖਾ ਹੈ। ਸਿੰਜਾਈ ਦੀ ਸਹੂਲਤ ਤੋਂ ਸੱਖਣੀਆਂ ਭਾਰਤ ਦੀਆਂ ਕਰੀਬ ਅੱਧੀਆਂ ਖੇਤੀ ਵਾਲੀਆਂ ਜ਼ਮੀਨਾਂ ਆਮ ਤੌਰ ’ਤੇ ਜੂਨ ਤੋਂ ਸਤੰਬਰ ਤੱਕ ਪੈਣ ਵਾਲੇ ਮੀਂਹ ’ਤੇ ਨਿਰਭਰ ਕਰਦੀਆਂ ਹਨ। ਮੌਨਸੂਨ ਆਮ ਤੌਰ ’ਤੇ ਜੂਨ ਵਿੱਚ ਸ਼ੁਰੂ ਹੁੰਦਾ ਹੈ ਅਤੇ 17 ਸਤੰਬਰ ਤੱਕ ਪਰਤਣਾ ਸ਼ੁਰੂ ਹੋ ਜਾਂਦਾ ਹੈ ਪਰ ਇਸ ਸਾਲ ਮਿਆਦ ਤੋਂ ਬਾਅਦ ਵੀ ਮੀਂਹ ਪੈਂਦੇ ਰਹੇ। ਇਸ ਨਾਲ ਜਲ ਭੰਡਾਰ ਭਰਨ ’ਚ ਤਾਂ ਮਦਦ ਮਿਲੀ ਪਰ ਕੁਝ ਸੂਬਿਆਂ ’ਚ ਜਿੱਥੇ ਫ਼ਸਲਾਂ ਵਾਢੀ ਲਈ ਤਿਆਰ ਸਨ, ਦਾ ਨੁਕਸਾਨ ਵੀ ਹੋਇਆ। ਮੌਸਮ ਵਿਭਾਗ ਮੁਤਾਬਕ ਮੌਨਸੂਨ ਦੇ ਸੀਜ਼ਨ ਵਿੱਚ ਆਮ ਨਾਲੋਂ 5.5 ਫੀਸਦ ਵੱਧ ਮੀਂਹ ਪਏ ਹਨ। ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਤੇ ਪੰਜਾਬ, ਹਰਿਆਣਾ ਤੇ ਗੁਜਰਾਤ ਦੇ ਨਾਲ ਲੱਗਦੇ ਹਿੱਸਿਆਂ ਤੋਂ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਲਈ ਹਾਲਾਤ ਸੁਖਾਵੇਂ ਬਣੇ ਹੋਏ ਹਨ। -ਰਾਇਟਰਜ਼

Advertisement

Advertisement