ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹੀਆਂ ਲਈ ਆਫ਼ਤ ਬਣਿਆ ਮੌਨਸੂਨ ਦਾ ਮੀਂਹ

09:58 AM Jul 11, 2023 IST
ਬਾਪੂ ਧਾਮ ਨੇਡ਼ੇ ਓਵਰਫਲੋਅ ਹੋਇਅਾ ਸੁਖਨਾ ਚੋਅ ਦਾ ਪਾਣੀ। (ਸੱਜੇ) ਪੰਚਕੂਲਾ ਦੇ ਰੋਡ਼ ਭਵਨ ਨੇਡ਼ਲੀ ਮਨਸਾ ਦੇਵੀ ਮੰਦਰ ਨੂੰ ਜਾਣ ਵਾਲੀ ਟੁੱਟੀ ਸਡ਼ਕ। -ਫੋਟੋਅਾਂ: ਪ੍ਰਦੀਪ ਤਿਵਾਡ਼ੀ ਅਤੇ ਰਵੀ ਕੁਮਾਰ

ਆਤਿਸ਼ ਗੁਪਤਾ
ਚੰਡੀਗੜ੍ਹ, 10 ਜੁਲਾਈ
ਚੰਡੀਗੜ੍ਹ ਵਿੱਚ ਮੌਨਸੂਨ ਦਾ ਮੀਂਹ ਲੋਕਾਂ ਲਈ ਆਫ਼ਤ ਬਣ ਗਿਆ ਹੈ। ਪਿਛਲੇ ਤਿੰਨ ਦਨਿਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ।
ਸ਼ਹਿਰ ਦੀਆਂ ਸਾਰੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਉੱਥੇ ਹੀ ਯੂਟੀ ਦੇ ਪਿੰਡ ਕਿਸ਼ਨਗੜ੍ਹ, ਕੈਂਬਵਾਲਾ ਸਣੇ ਹੋਰ ਕਈ ਇਲਾਕਿਆਂ ਨੂੰ ਜਾਣ ਵਾਲੀਆਂ ਸੜਕਾਂ ’ਤੇ ਪਾਣੀ ਭਰਨ ਕਰ ਕੇ ਬੰਦ ਹੋ ਗਈਆਂ ਹਨ। ਉੱਧਰ ਕਜ਼ੌਲੀ ਵਾਟਰ ਵਰਕਸ ’ਚ ਪਾਣੀ ਦੀ ਪਾਈਪਲਾਈਨ ਟੁੱਟਣ ਕਰ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਦਨਿ ਭਰ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਕਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵਿਗੜ ਰਹੇ ਹਾਲਾਤਾਂ ’ਤੇ ਕਾਬੂ ਪਾਉਣ ਲਈ ਐੱਨਡੀਆਰਐੱਫ ਦੇ 30 ਜਵਾਨਾਂ ਦੀ ਇਕ ਟੀਮ ਨੂੰ ਸ਼ਹਿਰ ਵਿੱਚ ਮੁਸਤੈਦ ਕਰ ਦਿੱਤਾ ਹੈ। ਸਿਟੀ ਬਿਊਟੀਫੁੱਲ ਵਿੱਚ ਲਗਾਤਾਰ ਮੀਂਹ ਪੈਣ ਕਰ ਕੇ ਸੁਖਨਾ ਝੀਲ ਦੇ ਪਾਣੀ ਨੇ ਵੀ ਅੱਜ ਤੱਕ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਜਿੱਥੇ ਅੱਜ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਢਾਈ ਫੁੱਟ ਉੱਪਰ 1165.60 ਫੁੱਟ ’ਤੇ ਪਹੁੰਚ ਗਿਆ। ਸੁਖਨਾ ਝੀਲ ਵਿੱਚ ਪਾਣੀ ਦਾ ਤੇਜ਼ੀ ਨਾਲ ਵੱਧ ਰਿਹਾ ਪੱਧਰ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਝੀਲ ਦੇ ਦੂਜੇ ਗੇਟ ਨੂੰ ਸਵੇਰੇ 7.30 ਵਜੇ ਦੇ ਕਰੀਬ ਖੋਲ੍ਹ ਦਿੱਤਾ। ਉਸ ਸਮੇਂ ਝੀਲ ਵਿੱਚ ਪਾਣੀ ਦਾ ਪੱਧਰ 1163.40 ਫੁੱਟ ਸੀ। ਪਰ ਦਨਿ ਚੜ੍ਹਦਿਆਂ ਹੀ ਪਾਣੀ ਦਾ ਪੱਧਰ 1165 ਫੁੱਟ ਨੂੰ ਟੱਪ ਗਿਆ ਤਾਂ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਦੋ ਫਲੱਡ ਗੇਟ 5 ਫੁੱਟ ਤੱਕ ਖੋਲ੍ਹ ਦਿੱਤੇ ਗਏ। ਝੀਲ ਦੇ ਦੋ ਗੇਟ 5 ਫੁੱਟ ਤੱਕ ਖੁੱਲ੍ਹਦੇ ਹੀ ਸੁਖਨਾ ਚੋਅ ’ਚ ਪਾਣੀ ਦਾ ਪੱਧਰ ਵੱਧ ਗਿਆ। ਇਸ ਕਰ ਕੇ ਬਾਪੂਧਾਮ ਕਲੋਨੀ ਤੋਂ ਮਨੀਮਾਜਰਾ ਜਾਣ ਵਾਲਾ ਪੁਲ ਨਕਸਾਨਿਆ ਗਿਆ। ਇਸ ਤੋਂ ਇਲਾਵਾ ਵੀ ਸੁਖਨਾ ਝੀਲ ਵਿੱਚ ਆਉਣ ਵਾਲੀਆਂ ਸਾਰੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਥੋਂ ਪੁਲੀਸ ਨੇ ਨਾਕਾਬੰਦੀ ਕਰ ਕੇ ਆਵਾਜਾਈ ਬੰਦ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 8: 30 ਵਜੇ ਤੋਂ ਸ਼ਾਮ 5: 30 ਵਜੇ ਤੱਕ ਸ਼ਹਿਰ ਵਿੱਚ 110 ਐੱਮਐੱਮ ਮੀਂਹ ਪਿਆ ਹੈ। ਇਸ ਮੀਂਹ ਨੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਪਾਣੀ ਵਿੱਚ ਡੁਬੋ ਕੇ ਰੱਖ ਦਿੱਤਾ ਹੈ। ਮੀਂਹ ਕਰਕੇ ਸ਼ਹਿਰ ਦੀਆਂ ਮੁੱਖ ਸੜਕਾਂ ਟ੍ਰਿਬਿਊਨ ਚੌਕ, ਮਲੋਆ ਬੱਸ ਸਟੈਂਡ, ਸੈਂਟਰਾ ਮਾਲ ਲਾਈਟ ਪੁਆਇੰਟ, ਸੈਕਟਰ-15/11 ਅੰਡਰਪਾਸ, ਕਿਸ਼ਨਗੜ੍ਹ, ਸ਼ਾਸਤਰੀ ਨਗਰ ਬ੍ਰਿੱਜ, ਅਰੋਮਾ ਲਾਈਟ ਪੁਆਇੰਟ, ਮੱਖਣਮਾਜਰਾ ਤੋਂ ਜ਼ੀਰਕਪੁਰ ਵਾਲੀ ਸੜਕ, ਸੈਕਟਰ-14/15 ਲਾਈਟ ਪੁਆਇੰਟ, ਸੀਟੀਯੂ ਵਰਕਸ਼ਾਮ ਦੇ ਨਜ਼ਦੀਕ ਅੰਡਰਪਾਸ, ਸੈਕਟਰ-23/24 ਲਾਇਟ ਪੁਆਇੰਟ, ਸੈਕਟਰ-20 ਗੁਰਦੁਆਰਾ ਚੌਕ, ਕਿਸਾਨ ਭਵਨ ਵਾਲਾ ਚੌਕ, ਸੈਕਟਰ-30/29 ਵਾਲੀ ਸੜਕ, ਸੈਕਟਰ-34/35 ਵਾਲੀ ਸੜਕ ਤੋਂ ਇਲਾਵਾ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ’ਤੇ ਇੱਕ-ਇੱਕ ਫੁੱਟ ਪਾਣੀ ਭਰ ਗਿਆ। ਇਸ ਦੇ ਨਾਲ ਹੀ ਸੈਕਟਰ-20, 29, 30, 19, 18, 27, 32, 33, 34, 35, 43, 44, 45, 26 ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ। ਇੰਨੇ ਪਾਣੀ ਵਿੱਚੋਂ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਵਾਹਨ ਸੜਕ ਵਿਚਕਾਰ ਹੀ ਬੰਦ ਹੋ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਸੈਕਟਰਾਂ ਦੀਆਂ ਅੰਦਰੂਨੀ ਸੜਕਾਂ ਅਤੇ ਇੰਡਸਟਰੀਅਲ ਏਰੀਆ, ਆਈਟੀ ਪਾਰਕ ਤੇ ਲੇਕ ਕਲੱਬ ਸਣੇ ਹੋਰਨਾਂ ਥਾਵਾਂ ’ਤੇ ਵੀ ਪਾਣੀ ਭਰ ਗਿਆ। ਬਾਪੂ ਧਾਮ ਕਲੋਨੀ ਦੇ ’ਚ ਵੀ ਪਾਣੀ 3 ਫੁੱਟ ਤੱਕ ਪਾਣੀ ਭਰ ਗਿਆ। ਚੰਡੀਗੜ੍ਹ ਤੋਂ ਮਨਸਾ ਦੇਵੀ ਕੰਪਲੈਕਸ ਵੱਲ ਜਾਣ ਵਾਲੀ ਸੜਕ ਟੁੱਟ ਗਈ। ਸੈਕਟਰ-17 ਬੱਸ ਅੱਡੇ ਦੇ ਨਜ਼ਦੀਕ, ਸੈਕਟਰ-29/30 ਵਾਲੀ ਸੜਕ, ਸੈਕਟਰ-20 ਸਣੇ ਵੱਖ-ਵੱਖ ਇਲਾਕਿਆਂ ’ਚ ਸੜਕਾਂ ਧੱਸ ਗਈਆਂ। ਇਸ ਦੇ ਨਾਲ ਹੀ ਸ਼ਹਿਰ ਦੇ ਸੈਕਟਰ-22 ਵਿੱਚ ਦਰੱਖਤ ਡਿੱਗ ਗਿਆ ਹੈ। ਮੀਂਹ ਕਰ ਕੇ ਡੱਡੂਮਾਜਰਾ ਡੰਪਿੰਗ ਗਰਾਊਂਡ ਦੇ ਆਲੇ-ਦੁਆਲੇ ਇਲਾਕੇ ਵਿੱਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਕਜੌਲੀ ’ਚ ਪਾਣੀ ਦੀਆਂ ਪਾਈਪਲਾਈਨਾਂ ਨੂੰ ਠੀਕ ਕਰਨ ਦਾ ਕੰਮ ਜਾਰੀ: ਧਰਮਪਾਲ
ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ, ਨਿਗਮ ਕਮਿਸ਼ਨਰ ਅਨਿੰਦਿੱਤਾ ਮਿੱਤਰਾ ਤੇ ਮੇਅਰ ਅਨੂਪ ਗੁਪਤਾ ਨੇ ਅੱਜ ਕਜੌਲੀ ਵਾਟਰ ਵਰਕਸ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਧਰਮਪਾਲ ਨੇ ਕਿਹਾ ਕਿ ਕੁੱਲ 120 ਮਿਲੀਅਨ ਗੈਲਨ ਪ੍ਰਤੀ ਦਨਿ ਸਮਰੱਥਾ ਵਾਲੀ ਪੰਜ ਪਾਈਪਾਂ ਵਿੱਚੋਂ ਪੰਜਾਬ ਜਲ ਸਪਲਾਈ ਵਿਭਾਗ ਨਾਲ ਸਬੰਧਿਤ ਇਕ ਪਾਈਪਲਾਈਟ ਟੁੱਟ ਗਈ ਹੈ। ਜਦੋਂ ਕਿ ਪਬਲਿਕ ਹੈਲਥ ਚੰਡੀਗੜ੍ਹ ਦੀਆਂ ਦੋ ਪਾਈਪ ਲਾਈਨਾਂ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਸਲਾਹਕਾਰ ਨੇ ਗਮਾਡਾ ਦੀਆਂ ਪਾਈਪ ਲਾਈਨਾਂਰਾਹੀ ਜਲ ਸਪਲਾਈ ਬਹਾਲ ਕਰਨ ਦਾ ਮੁੱਦਾ ਪੰਜਾਬ ਸਰਕਾਰ ਕੋਲ ਚੁੱਕਦਿਆਂ ਦੋ ਪਾਈਪ ਲਾਈਨਾਂ ਸ਼ੁਰੂਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਵਾਧੂ ਮੀਂਹ ਕਰਕੇ ਹੜ੍ਹ ਵਰਗੇ ਹਾਲਾਤ ਬਣਦੇ ਹਨ ਤਾਂ ਸ਼ਹਿਰ ਦੇ ਕਮਿਊਨਿਟੀ ਸੈਂਟਰਾਂ ਨੂੰ ਰਾਹਤ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਰਕੇ 16 ਟੀਮਾਂ ਬਣਾਈਆਂ ਗਈਆਂ ਹਨ, ਜਨਿ੍ਹਾਂ ਵੱਲੋਂ 24 ਘੰਟੇ ਸ਼ਹਿਰ ਵਿੱਚ ਚੌਕਸੀ ਰੱਖੀ ਜਾ ਰਹੀ ਹੈ।

Advertisement

57 ਘੰਟਿਆਂ ਵਿੱਚ 572 ਐੱਮਐੱਮ ਮੀਂਹ ਪਿਆ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇਸ ਸਾਲ ਮੌਨਸੂਨ ਦੇ ਮੀਂਹ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਜਿੱਥੇ ਪਿਛਲੇ ਦਨਿੀਂ 24 ਘੰਟਿਆਂ ਵਿੱਚ 322 ਐੱਮਐੱਮ ਮੀਂਹ ਪਿਆ ਸੀ। ਉੱਥੇ ਹੀ ਸ਼ਨਿੱਚਰਵਾਰ ਸਵੇਰ ਤੋਂ ਸੋਮਵਾਰ ਸ਼ਾਮ 5 ਵਜੇ ਤੱਕ 57 ਘੰਟਿਆਂ ਵਿੱਚ 572 ਐੱਮਐੱਮ ਮੀਂਹ ਪਿਆ ਹੈ। ਜਦੋਂ ਕਿ ਸਿਰਫ਼ ਸੋਮਵਾਰ ਨੂੰ ਸਵੇਰੇ 8: 30 ਵਜੇ ਤੋਂ ਸ਼ਾਮ 5: 30 ਵਜੇ ਤੱਕ 110 ਐੱਮਐੱਮ ਮੀਂਹ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਨਸੂਨ ਦੇ 50 ਘੰਟਿਆਂ ਵਿੱਚ ਚੰਡੀਗੜ੍ਹ ’ਚ ਪੂਰੇ ਸਾਲ ਪੈਣ ਵਾਲੇ ਮੀਂਹ ਦਾ 40 ਫ਼ੀਸਦ ਦੇ ਕਰੀਬ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 11, 12 ਤੇ 13 ਜੁਲਾਈ ਨੂੰ ਹਲਕਾ ਤੇ 14 ਜੁਲਾਈ ਨੂੰ ਮੱਧਮ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਪੀਯੂ, ਪੀਜੀਆਈ ਤੇ ਹੋਰਨਾਂ ਹਸਪਤਾਲਾਂ ’ਚ ਵੀ ਭਰਿਆ ਪਾਣੀ
ਪੰਜਾਬ ਯੂਨੀਵਰਸਿਟੀ, ਪੀਜੀਆਈ, ਸੈਕਟਰ-16 ਤੇ 32 ਹਸਪਤਾਲ ਵਿੱਚ ਵੀ ਪਾਣੀ ਭਰ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਰ ਪੰਜਾਬ ਯੂਨੀਵਰਸਿਟੀ ਦੇ ਰਿਹਾਇਸ਼ੀ ਕੁਆਰਟਰਾਂ ਵੱਲ ਕਾਫੀ ਪਾਣੀ ਭਰ ਗਿਆ, ਜਿਸ ਨੂੰ ਦੁਪਹਿਰ ਸਮੇਂ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਕਾਫੀ ਜਦੋਂ-ਜਹਿਦ ਤੋਂ ਬਾਅਦ ਖੋਲ੍ਹਿਆ ਗਿਆ। ਇਸ ਤੋਂ ਇਲਾਵਾ ਪੀਜੀਆਈ, ਸੈਕਟਰ-16 ਤੇ 32 ਹਸਪਤਾਲ ਦੇ ਕੁਝ ਇਲਾਕੇ ਵੀ ਪਾਣੀ ਵਿੱਚ ਡੁੱਬੇ ਰਹੇ। ਮੀਂਹ ਦੇ ਬਾਵਜੂਦ ਸ਼ਹਿਰ ਵਿੱਚ ਚੰਡੀਗੜ੍ਹ ਪੁਲੀਸ ਦੇ 400 ਦੇ ਕਰੀਬ ਪੁਲੀਸ ਮੁਲਾਜ਼ਮ ਮੁਸਤੈਦ ਰਹੇ। ਜਨਿ੍ਹਾਂ ਵੱਲੋਂ ਮੀਂਹ ਦੇ ਪਰਵਾਹ ਕੀਤੇ ਬਨਿਾਂ ਡਿਊਟੀ ਦਿੱਤੀ।
ਕਾਂਗਰਸ ਨੇ ਸੰਸਦ ਮੈਂਬਰ ਦੀ ਗੈੈਰਹਾਜ਼ਰੀ ’ਤੇ ਚੁੱਕੇ ਸਵਾਲ
ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਸ਼ਹਿਰ ਵਿੱਚ ਹੜ੍ਹ ਵਰਗੇ ਹਾਲਾਤਾਂ ਬਣਨ ’ਤੇ ਸੰਸਦ ਮੈਂਬਰ ਕਿਰਨ ਖੇਰ ਦੀ ਗੈਰ ਹਾਜ਼ਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਰਿਕਾਰਡ ਮੀਂਹ ਪੈਣ ਕਰਕੇ ਹਰ ਪਾਸੇ ਪਾਣੀ-ਪਾਣੀ ਹੋਇਆ ਪਿਆ ਹੈ। ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਜਦੋਂ ਕਿ ਹੇਠਲੇ ਇਲਾਕਿਆਂ ਵਿੱਚ ਪਾਣੀ ਭਰਨ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਸ੍ਰੀਮਤੀ ਦੂਬੇ ਨੇ ਕਿਹਾ ਕਿ ਇਨ੍ਹਾਂ ਕੁਝ ਹੋਣ ਦੇ ਬਾਵਜੂਦ ਸੰਸਦ ਮੈਂਬਰ ਲੋਕਾਂ ਦੀ ਸਾਰ ਲੈਣਾ ਜ਼ਰੂਰੀ ਨਹੀਂ ਸਮਝ ਰਹੀ। ਉਨ੍ਹਾਂ ਕਿਹਾ ਕਿ ਲੋਕਾਂ ਪ੍ਰਤੀ ਅਜਿਹੇ ਰਵਈਏ ਦਾ ਜਵਾਬ ਲੋਕ ਅਗਾਮੀ ਲੋਕ ਸਭਾ ਚੋਣਾਂ ਵਿੱਚ ਦੇਣਗੇ।

Advertisement

Advertisement
Tags :
ਆਫ਼ਤ ਬਣਿਆ ਮੌਨਸੂਨ ਦਾ ਮੀਂਹਚੰਡੀਗਡ਼੍ਹ ਵਿੱਚਚੰਡੀਗੜ੍ਹੀਆਂਬਣਿਆਮੀਂਹਮੌਨਸੂਨ