For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਮੌਨਸੂਨ ਮੁੜ ਸਰਗਰਮ ਹੋਈ

08:14 AM Jul 17, 2023 IST
ਪੰਜਾਬ ’ਚ ਮੌਨਸੂਨ ਮੁੜ ਸਰਗਰਮ ਹੋਈ
ਬਠਿੰਡਾ ਸ਼ਹਿਰ ਵਿੱਚ ਅੈਤਵਾਰ ਨੂੰ ਮੀਂਹ ਪੈਣ ਤੋਂ ਬਾਅਦ ਸਡ਼ਕ ’ਤੇ ਭਰੇ ਪਾਣੀ ’ਚੋਂ ਲੰਘਦੇ ਹੋਏ ਰਾਹਗੀਰl -ਫੋਟੋ: ਪਵਨ ਸ਼ਰਮਾ
Advertisement

ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੁਲਾਈ
ਪੰਜਾਬ ਵਿੱਚ ਮੌਨਸੂਨ ਮੁੜ ਸਰਗਰਮ ਹੋ ਗਿਆ ਹੈ, ਜਿਸ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ। ਪੰਜਾਬ ਵਿੱਚ ਪਹਿਲਾਂ ਹੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਅੱਜ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਕੋਟਕਪੂਰਾ, ਮੁਕਤਸਰ ਸਾਹਬਿ, ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿਚ ਭਾਰੀ ਮੀਂਹ ਪਿਆ, ਜਿਸ ਮਗਰੋਂ ਸ਼ਹਿਰਾਂ ’ਚ ਮੁੜ ਜਲਥਲ ਹੋ ਗਿਆ। ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ’ਚ 17 ਤੇ 18 ਜੁਲਾਈ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਫਿਰੋਜ਼ਪੁਰ ਵਿੱਚ 52 ਐੱਮਐੱਮ ਮੀਂਹ ਪਿਆ। ਲੁਧਿਆਣਾ ’ਚ 10 ਐੱਮਐੱਮ, ਫਰੀਦਕੋਟ ’ਚ 7 ਐੱਮਐੱਮ, ਗੁਰਦਾਸਪੁਰ ’ਚ 5 ਐੱਮਐੱਮ ਤੇ ਪਟਿਆਲਾ ’ਚ 1 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਪਹਿਲਾਂ ਲੰਘੀ ਰਾਤ ਚੰਡੀਗੜ੍ਹ, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਬਰਨਾਲਾ, ਜਲੰਧਰ, ਲੁਧਿਆਣਾ ਤੇ ਹੋਰ ਥਾਈਂ ਹਲਕਾ ਮੀਂਹ ਪਿਆ ਸੀ। ਸੂਬੇ ’ਚ ਲੁਧਿਆਣਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 36.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਵੀ ਚੰਡੀਗੜ੍ਹ ’ਚ 34.1 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 31.6 ਡਿਗਰੀ ਸੈਲਸੀਅਸ, ਲੁਧਿਆਣਾ ’ਚ 33.8 ਡਿਗਰੀ, ਪਟਿਆਲਾ ’ਚ 34 ਡਿਗਰੀ, ਬਠਿੰਡਾ ’ਚ 36.4 ਡਿਗਰੀ, ਫਰੀਦਕੋਟ ’ਚ 34 ਡਿਗਰੀ, ਗੁਰਦਾਸਪੁਰ ’ਚ 34.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

Advertisement

ਮੀਂਹ ਕਾਰਨ ਸੀਵਰੇਜ ਉਛਲਿਆ, ਗੰਦਾ ਪਾਣੀ ਘਰਾਂ ’ਚ ਵੜਿਆ

ਕੋਟਕਪੂਰਾ ਦੀ ਇੱਕ ਦੁਕਾਨ ’ਚ ਵੜੇ ਸੀਵਰੇਜ ਦੇ ਗੰਦੇ ਪਾਣੀ ਤੋਂ ਸਾਮਾਨ ਬਚਾਉਂਦੇ ਹੋਏ ਦੁਕਾਨਦਾਰ।

ਫਰੀਦਕੋਟ (ਜਸਵੰਤ ਜੱਸ): ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕੋਟਕਪੂਰਾ ਸ਼ਹਿਰ ਦੀ ਸਥਿਤੀ ਕਾਫ਼ੀ ਖ਼ਰਾਬ ਹੈ। ਕੋਟਕਪੂਰੇ ਵਿੱਚ ਪਿਛਲੇ ਦਨਿਾਂ ਦੌਰਾਨ ਪਏ ਮੀਂਹ ਤੋਂ ਬਾਅਦ ਸੀਵਰੇਜ ਓਵਰਫਲੋਅ ਹੋ ਗਿਆ ਹੈ, ਜਿਸ ਕਰਕੇ ਸੀਵਰੇਜ ਦਾ ਗੰਦਾ ਪਾਣੀ ਵੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ’ਚ ਵੜਨਾ ਸ਼ੁਰੂ ਹੋ ਗਿਆ ਹੈ। ਕੋਟਕਪੂਰੇ ਦੇ ਪੁਰਾਣੇ ਸ਼ਹਿਰ ਦੀਆਂ ਬਹੁਤੀਆਂ ਦੁਕਾਨਾਂ ਵਿੱਚ ਸੀਵਰੇਜ ਅਤੇ ਮੀਂਹ ਦਾ ਪਾਣੀ ਵੜਨ ਕਾਰਨ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਸ਼ਹਿਰ ਦੇ ਸਕੂਲਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਗੰਦਾ ਪਾਣੀ ਹਾਲੇ ਵੀ ਖੜ੍ਹਾ ਹੈ। ਅੱਜ ਦੁਬਾਰਾ ਮੀਂਹ ਪੈਣ ਕਾਰਨ ਮੁਸ਼ਕਲਾਂ ਹੋਰ ਵਧ ਗਈਆਂ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਗਾਰ ਅਤੇ ਗੰਦਗੀ ਦੇ ਢੇਰ ਲੱਗ ਗਏ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਹਿੱਸਿਆਂ ਵਿੱਚ ਪਾਣੀ ਭਰ ਗਿਆ ਹੈ ਅਤੇ ਕੁੱਝ ਰਿਹਾਇਸ਼ੀ ਮਕਾਨਾਂ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਜਾਣਗੀਆਂ। ਕੋਟਕਪੂਰਾ ਦੇ ਵਸਨੀਕ ਕੁਲਦੀਪ ਨੇ ਕਿਹਾ ਕਿ ਸ਼ਹਿਰ ਦਾ ਸੀਵਰੇਜ ਬਲੋਕ ਹੋਇਆ ਪਿਆ ਹੈ, ਜਿਸ ਕਰਕੇ ਸ਼ਹਿਰ ਦੀ ਹਾਲਤ ਹੋਰ ਵੀ ਮਾੜੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨਗਰ ਕੌਸਲਰ ਅਤੇ ਬੀਐਂਡਆਰ ਵਿਭਾਗ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Advertisement
Tags :
Author Image

sukhwinder singh

View all posts

Advertisement
Advertisement
×