For the best experience, open
https://m.punjabitribuneonline.com
on your mobile browser.
Advertisement

ਮੰਗੋਲੀਆ: ਜੰਗੀ ਮਸ਼ਕਾਂ ਵਿੱਚ ਹਿੱਸਾ ਲਵੇਗੀ ਭਾਰਤੀ ਫੌਜ

10:10 PM Jul 25, 2024 IST
ਮੰਗੋਲੀਆ  ਜੰਗੀ ਮਸ਼ਕਾਂ ਵਿੱਚ ਹਿੱਸਾ ਲਵੇਗੀ ਭਾਰਤੀ ਫੌਜ
Advertisement

ਨਵੀਂ ਦਿੱਲੀ, 25 ਜੁਲਾਈ
ਭਾਰਤੀ ਫੌਜ ਮੰਗੋਲੀਆ ਵਿੱਚ 27 ਜੁਲਾਈ ਤੋਂ 9 ਅਗਸਤ ਤੱਕ ਕਰਵਾਏ ਜਾਣ ਵਾਲੇ ‘ਖਾਨ ਕੁਐਸਟ’ ਵਿੱਚ ਹਿੱਸਾ ਲੈਂਦਿਆਂ ਜੰਗੀ ਮਸ਼ਕਾਂ ਕਰੇਗੀ। ਇਹ ਸਮਾਗਮ ਵਿਸ਼ਵ ਭਰ ਦੀਆਂ ਹਥਿਆਰਬੰਦ ਸੈਨਾਵਾਂ ਨਾਲ ਸਹਿਯੋਗ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਸ਼ਾਂਤੀ ਬਣਾਈ ਰੱਖਣ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਵੀ ਲਾਹੇਵੰਦ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤੀ ਫੌਜ ਦੀ ਟੁਕੜੀ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਮੰਗੋਲੀਆ ਦੇ ਉਲਾਨਬਾਤਰ ਪੁੱਜ ਗਈ ਹੈ ਜਿਸ ਵਿਚ ਇੱਕ ਮਹਿਲਾ ਅਧਿਕਾਰੀ ਅਤੇ ਦੋ ਮਹਿਲਾ ਸਿਪਾਹੀਆਂ ਸਣੇ 40 ਜਵਾਨ ਸ਼ਾਮਲ ਹਨ। ਭਾਰਤੀ ਫੌਜ ਦੀ ਅਗਵਾਈ ਮਦਰਾਸ ਰੈਜੀਮੈਂਟ ਦੀ ਬਟਾਲੀਅਨ ਵੱਲੋਂ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਇਹ ਸਮਾਗਮ ਪਿਛਲੀ ਵਾਰ ਮੰਗੋਲੀਆ ਵਿੱਚ ਪਿਛਲੇ ਸਾਲ 19 ਜੂਨ ਤੋਂ 2 ਜੁਲਾਈ ਤਕ ਕਰਵਾਇਆ ਗਿਆ ਸੀ। ਮੰਤਰਾਲੇ ਨੇ ਦੱਸਿਆ ਕਿ ਇਹ ਸਮਾਗਮ ਸਭ ਤੋਂ ਪਹਿਲਾਂ 2003 ਵਿੱਚ ਅਮਰੀਕਾ ਅਤੇ ਮੰਗੋਲਿਆਈ ਹਥਿਆਰਬੰਦ ਬਲਾਂ ਵਿਚਾਲੇ ਦੁਵੱਲੇ ਸਹਿਯੋਗ ਵਜੋਂ ਸ਼ੁਰੂ ਹੋਇਆ ਸੀ। ਪੀਟੀਆਈ

Advertisement

Advertisement
Author Image

sukhitribune

View all posts

Advertisement
Advertisement
×