ਮਨੀ ਲਾਂਡਰਿੰਗ: ਛੱਤੀਸਗੜ੍ਹ ’ਚ ਅਧਿਕਾਰੀਆਂ ਤੇ ਕਾਂਗਰਸ ਆਗੂ ਦੇ ਟਿਕਾਣਿਆਂ ’ਤੇ ਛਾਪੇ
07:39 AM Jul 22, 2023 IST
ਰਾਏਪੁਰ, 21 ਜੁਲਾਈ
ਈਡੀ ਨੇ ਅੱਜ ਛੱਤੀਸਗੜ੍ਹ ਵਿਚ ਕੁਝ ਨੌਕਰਸ਼ਾਹਾਂ, ਇਕ ਕਾਂਗਰਸ ਆਗੂ ਅਤੇ ਹਵਾਲਾ ਅਪਰੇਟਰਾਂ ਦੇ ਇਕ ਗਰੁੱਪ ਉਤੇ ਛਾਪੇ ਮਾਰੇ ਹਨ। ਇਹ ਕੇਸ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਸੂਤਰਾਂ ਮੁਤਾਬਕ ਆਈਏਐੱਸ ਅਧਿਕਾਰੀ ਰਾਨੂੰ ਸਾਹੂ ਦੇ 15 ਟਿਕਾਣਿਆਂ, ਕੁਝ ਹੋਰ ਨੌਕਰਸ਼ਾਹਾਂ ਦੇ ਟਿਕਾਣਿਆਂ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖ਼ਜ਼ਾਨਚੀ ਰਾਮਗੋਪਾਲ ਅਗਰਵਾਲ, ਕੰਟਰੈਕਟਰਾਂ ਤੇ ਹਵਾਲਾ ਡੀਲਰਾਂ ਦੀ ਤਲਾਸ਼ੀ ਲਈ ਗਈ ਹੈ। ਈਡੀ ਵੱਲੋਂ ਇਹ ਛਾਪੇ ਰਾਏਪੁਰ ਅਤੇ ਕਈ ਹੋਰ ਸ਼ਹਿਰਾਂ ਵਿਚ ਮਾਰੇ ਗਏ ਹਨ। -ਪੀਟੀਆਈ
Advertisement
Advertisement