For the best experience, open
https://m.punjabitribuneonline.com
on your mobile browser.
Advertisement

ਮਨੀ ਲਾਂਡਰਿੰਗ: ਈਡੀ ਵੱਲੋਂ ਐਮ3ਐਮ ਰੀਅਲ ਅਸਟੇਟ ਗਰੁੱਪ ਦੀ 300 ਕਰੋੜ ਰੁਪਏ ਦੀ ਜ਼ਮੀਨ ਕੁਰਕ

08:35 PM Jul 19, 2024 IST
ਮਨੀ ਲਾਂਡਰਿੰਗ  ਈਡੀ ਵੱਲੋਂ ਐਮ3ਐਮ ਰੀਅਲ ਅਸਟੇਟ ਗਰੁੱਪ ਦੀ 300 ਕਰੋੜ ਰੁਪਏ ਦੀ ਜ਼ਮੀਨ ਕੁਰਕ
Advertisement

ਨਵੀਂ ਦਿੱਲੀ, 19 ਜੁਲਾਈ
ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਰੀਅਲ ਅਸਟੇਟ ਗਰੁੱਪ ਐਮ3ਐਮ ਦੀ ਗੁਰੂਗ੍ਰਾਮ ਵਿੱਚ 300 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਜ਼ਮੀਨ ਕੁਰਕ ਕੀਤੀ ਹੈ। ਇਹ ਕਾਰਵਾਈ ਜ਼ਮੀਨੀ ਧੋਖਾਧੜੀ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਇਸ ਮਾਮਲੇ ਵਿੱਚ ਕਾਂਗਰਸ ਆਗੂ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਸ਼ਾਮਲ ਹਨ। ਇਹ ਮਾਮਲਾ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਦੀ ਹਰਸਰੂ ਤਹਿਸੀਲ ਦੇ ਬਸ਼ਾਰੀਆ ਪਿੰਡ ਵਿੱਚ 88.29 ਏਕੜ ਜ਼ਮੀਨ ਨਾਲ ਸਬੰਧਤ ਹੈ ਜੋ ਦਿੱਲੀ ਦੀ ਸਰਹੱਦ ਨਾਲ ਲੱਗਦੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਕਿ ਜ਼ਮੀਨ ਦੀ ਕੀਮਤ 300.11 ਕਰੋੜ ਰੁਪਏ ਹੈ।
ਮਨੀ ਲਾਂਡਰਿੰਗ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਹੁੱਡਾ, ਡਾਇਰੈਕਟੋਰੇਟ ਆਫ ਟਾਊਨ ਐਂਡ ਕੰਟਰੀ ਪਲੈਨਿੰਗ ਦੇ ਸਾਬਕਾ ਡਾਇਰੈਕਟਰ ਤ੍ਰਿਲੋਕ ਚੰਦ ਗੁਪਤਾ, ਰੀਐਲਟੀ ਗਰੁੱਪ ਆਰ ਐਸ ਇਨਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਅਤੇ 14 ਹੋਰ ਕਲੋਨਾਈਜ਼ਰ ਕੰਪਨੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਈਡੀ ਨੇ ਕਿਹਾ ਕਿ ਇਸ ਸਬੰਧੀ ਉਕਤ ਸਾਰਿਆਂ ਨੇ ਜ਼ਮੀਨ ਮਾਲਕਾਂ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁਡਾ) ਨਾਲ ਧੋਖਾਧੜੀ ਕੀਤੀ ਸੀ। ਪੀਟੀਆਈ

Advertisement

Advertisement
Author Image

sukhitribune

View all posts

Advertisement
Advertisement
×