ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀ ਲਾਂਡਰਿੰਗ ਕੇਸ: ਜੈਕਲਿਨ ਫਰਨਾਂਡੇਜ਼ ਈਡੀ ਅੱਗੇ ਪੇਸ਼ ਨਾ ਹੋਈ

07:02 AM Jul 11, 2024 IST

ਨਵੀਂ ਦਿੱਲੀ: ਮਨੀ ਲਾਂਡਰਿੰਗ ਕੇਸ ਵਿੱਚ ਅਗਲੇਰੀ ਪੁੱਛ-ਪੜਤਾਲ ਲਈ ਅਦਾਕਾਰਾ ਜੈਕਲਿਨ ਫਰਨਾਂਡੇਜ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਨਹੀਂ ਹੋਈ। ਇਸ 38 ਸਾਲਾ ਸ੍ਰੀਲੰਕਾਈ ਮੂਲ ਦੀ ਬੌਲੀਵੁੱਡ ਅਦਾਕਾਰਾ ਕੋਲੋਂ ਕੇਸ ਵਿੱਚ ਕਈ ਵਾਰ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ, ਜਿਸ ਦਾ ਸਬੰਧ ਰਸੂਖ਼ਵਾਨ ਲੋਕਾਂ ਨਾਲ ਕਥਿਤ ਧੋਖਾਧੜੀ ਨਾਲ ਸਬੰਧਤ ਹੈ, ਜਿਨ੍ਹਾਂ ਵਿੱਚ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਵੀ ਸ਼ਾਮਲ ਹੈ, ਜਿਨ੍ਹਾਂ ਨਾਲ 200 ਕਰੋੜ ਰੁਪਏ ਦੀ ਧੋਖਾਧੜੀ ਹੋਈ ਸੀ। ਈਡੀ ਦਾ ਦੋਸ਼ ਹੈ ਕਿ ਚੰਦਰਸ਼ੇਖਰ ਅਪਰਾਧਿਕ ਗਤੀਵਿਧੀਆਂ ਤੋਂ ਕਮਾਏ ਧਨ ਜਾਂ ਗੈਰਕਾਨੂੰਨੀ ਰਾਸ਼ੀ ਦੀ ਵਰਤੋਂ ਜੈਕਲਿਨ ਲਈ ਤੋਹਫ਼ੇ ਖਰੀਦਣ ਲਈ ਕਰਦਾ ਸੀ। ਸਰਕਾਰੀ ਸੂਤਰਾਂ ਮੁਤਾਬਕ ਏਜੰਸੀ ਨੂੰ ਇਸ ਕੇਸ ਸਬੰਧੀ ਕੁਝ ਨਵੀਂ ਜਾਣਕਾਰੀ ਮਿਲੀ ਸੀ ਜਿਸ ਲਈ ਅਦਾਕਾਰਾ ਨੂੰ ਜੁਆਬ ਦੇਣ ਲਈ ਸੱਦਿਆ ਸੀ। ਅਦਾਕਾਰਾ ਏਜੰਸੀ ਅੱਗੇ ਪੇਸ਼ ਨਹੀਂ ਹੋਈ ਜਿਸ ਦੀ ਕਾਨੂੰਨੀ ਟੀਮ ਨੇ ਈਡੀ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸਿਹਤ ਸਬੰਧੀ ਪ੍ਰੇਸ਼ਾਨੀ ਕਾਰਨਾਂ ਕਰਕੇ ਪੇਸ਼ ਨਹੀਂ ਹੋ ਸਕੀ ਹੈ। ਈਡੀ ਉਸ ਨੂੰ ਜਲਦੀ ਹੀ ਨਵਾਂ ਸੰਮਨ ਜਾਰੀ ਕਰ ਸਕਦੀ ਹੈ। -ਪੀਟੀਆਈ

Advertisement

Advertisement