ਮਨੀ ਲਾਂਡਰਿੰਗ ਕੇਸ: ਈਡੀ ਵੱਲੋਂ ਐਲਵਿਸ਼ ਯਾਦਵ 23 ਨੂੰ ਤਲਬ
06:55 AM Jul 11, 2024 IST
Advertisement
ਲਖਨਊ, 10 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯੂਟਿਊਬਰ ਸਿਧਾਰਥ ਯਾਦਵ ਉਰਫ ਐਲਵਿਸ਼ ਯਾਦਵ ਨੂੰ ਪਾਰਟੀਆਂ ’ਚ ਕਥਿਤ ਸੱਪ ਦਾ ਜ਼ਹਿਰ ਸਪਲਾਈ ਕਰਨ ਨਾਲ ਜੁੜੇ ਮਨੀ ਲਾਂਡਰਿੰਗ ਕੇਸ ’ਚ ਪੁੱਛ ਪੜਤਾਲ ਲਈ 23 ਜੁਲਾਈ ਨੂੰ ਤਲਬ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਏਜੰਸੀ ਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (ਨੋਇਡਾ) ਜ਼ਿਲ੍ਹੇ ’ਚ ਪੁਲੀਸ ਵੱਲੋਂ ਐਲਵਿਸ਼ ਯਾਦਵ ਤੇ ਸਬੰਧਤ ਹੋਰ ਵਿਅਕਤੀਆਂ ਖ਼ਿਲਾਫ ਦਰਜ ਐੱਫਆਈਆਰ ਦਾ ਨੋਟਿਸ ਲੈਣ ਮਗਰੋਂ ਮਈ ਮਹੀਨੇ ਆਪਣੇ ਵੱਲੋਂ ਕੇਸ ਦਰਜ ਕੀਤਾ ਸੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਦੋਸ਼ ਲਾਏ ਸਨ। ਸੂਤਰਾਂ ਨੇ ਦੱਸਿਆ ਕਿ ਈਡੀ ਨੇ ਐਲਵਿਸ਼ ਯਾਦਵ ਨੂੰ ਸੰਮਨ ਭੇਜ ਕੇ ਪਹਿਲਾਂ ਆਪਣੇ ਲਖਨਊ ਸਥਿਤ ਦਫਤਰ ’ਚ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਉਸ ਨੇ ਆਪਣੇ ਵਿਦੇਸ਼ੀ ਦੌਰਿਆਂ ਤੇ ਪੇਸ਼ੇਵਰ ਰੁਝੇਵਿਆਂ ਕਾਰਨ ਪੇਸ਼ੀ ਤੋਂ ਛੋਟ ਮੰਗੀ ਸੀ। ਉਨ੍ਹਾਂ ਦੱਸਿਆ ਕਿਹਾ ਕਿ ਹੁਣ ਉਸ ਨੂੰ 23 ਜੁਲਾਈ ਨੂੰ ਈਡੀ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਹੈ। -ਪੀਟੀਆਈ
Advertisement
Advertisement
Advertisement