ਮੋਹਨ ਬਾਗਾਨ ਨੇ ਗੋਲਕੀਪਰ ਵਿਸ਼ਾਲ ਕੈਥ ਦਾ ਕੰਟਰੈਕਟ ਵਧਾਇਆ
07:19 AM Sep 09, 2024 IST
ਕੋਲਕਾਤਾ: ਮੋਹਨ ਬਾਗਾਨ ਨੇ ਅੱਜ ਇੱਥੇ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੇ ਆਗਾਮੀ ਸੈਸ਼ਨ ਤੋਂ ਪਹਿਲਾਂ ਆਪਣੇ ਗੋਲਕੀਪਰ ਵਿਸ਼ਾਲ ਕੈਥ ਦਾ ਕੰਟਰੈਕਟ 2029 ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਕੈਥ (28) 2022 ਵਿੱਚ ਚੇਨੱਈਅਨ ਐੱਫਸੀ ਤੋਂ ਬਾਗਾਨ ਦੀ ਟੀਮ ’ਚ ਸ਼ਾਮਲ ਹੋਇਆ ਸੀ। ਕੈਥ ਨੂੰ ਹਾਲ ਹੀ ਵਿੱਚ ਹੋਏ ਡੁਰੰਡ ਕੱਪ ’ਚ ਗੋਲਡਨ ਗਲਵ ਨਾਲ ਸਨਮਾਨਿਆ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਰੋਹਰੂ ਦੇ ਖਿਡਾਰੀ ਨੇ ਕਿਹਾ, ‘‘ਮੈਂ ਉਮਰ ਭਰ ਮੋਹਨ ਬਾਗਾਨ ਲਈ ਖੇਡਣਾ ਚਾਹੁੰਦਾ ਹਾਂ। ਮੈਨੂੰ ਹੋਰ ਟੀਮਾਂ ਤੋਂ ਚੰਗੇ ਪ੍ਰਸਤਾਵ ਮਿਲੇ ਪਰ ਪ੍ਰਸ਼ੰਸਕਾਂ ਦੇ ਪਿਆਰ ਤੇ ਸਨੇਹ ਕਾਰਨ ਮੇਰੇ ਲਈ ਇਸ ਕਲੱਬ ਨੂੰ ਛੱਡਣਾ ਅਸੰਭਵ ਹੋ ਗਿਆ।’’ -ਪੀਟੀਆਈ
Advertisement
Advertisement