For the best experience, open
https://m.punjabitribuneonline.com
on your mobile browser.
Advertisement

ਗਾਂਧੀ ਦਾ ਸਨਮਾਨ ਕਰਨ ’ਤੇ ਮੋਹਿਤ ਮਹਿੰਦਰਾ ਦਾ ਵਿਰੋਧ ਸ਼ੁਰੂ

11:11 AM Apr 14, 2024 IST
ਗਾਂਧੀ ਦਾ ਸਨਮਾਨ ਕਰਨ ’ਤੇ ਮੋਹਿਤ ਮਹਿੰਦਰਾ ਦਾ ਵਿਰੋਧ ਸ਼ੁਰੂ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦਾ ਵਿਰੋਧ ਕਰਦੇ ਹੋਏ ਆਗੂ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਅਪਰੈਲ
ਪਟਿਆਲਾ ਦਿਹਾਤੀ ਦੇ ਕਾਂਗਰਸੀ ਆਗੂਆਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਪਟਿਆਲਾ ਦਿਹਾਤੀ ਤੇ ਕਾਂਗਰਸੀ ਇੰਚਾਰਜ ਮੋਹਿਤ ਮਹਿੰਦਰਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਮੋਹਿਤ ਮਹਿੰਦਰਾ ਨੂੰ ਪਟਿਆਲਾ ਦਿਹਾਤੀ ਤੇ ਇੰਚਾਰਜ ਵਜੋਂ ਹਟਾਇਆ ਜਾਵੇ। ਮੋਹਿਤ ਮਹਿੰਦਰਾ ਨੇ ਕੱਲ੍ਹ ਡਾ. ਧਰਮਵੀਰ ਗਾਂਧੀ ਨੂੰ ਆਪਣੇ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਸੀ ਜਿਸ ਤੋਂ ਬਾਅਦ ਕੁਝ ਕਾਂਗਰਸੀ ਆਗੂਆਂ ਨੇ ਇਕੱਠ ਕਰਕੇ ਇਹ ਮੰਗ ਉਠਾ ਦਿੱਤੀ ਹੈ।
ਲੋਕ ਸਭਾ ਹਲਕਾ ਪਟਿਆਲਾ ’ਚ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਅੱਜ ਕਾਂਗਰਸ ਦੇ ਯੂਥ ਵਿੰਗ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੂੰ ਚੁਣੌਤੀ ਦਿੱਤੀ ਹੈ। ਸੰਜੀਵ ਕਾਲੂ ਦੇ ਗ੍ਰਹਿ ਵਿੱਚ ਸਾਬਕਾ ਕੌਂਸਲਰ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਦੇ ਮੈਂਬਰਾਂ ਸਰਪੰਚ ਅਤੇ ਵਰਕਰਾਂ ਵੱਲੋਂ ਇਕੱਠ ਕੀਤਾ ਗਿਆ। ਇਸ ਇਕੱਠ ’ਚ ਸੰਜੀਵ ਸ਼ਰਮਾ ਕਾਲੂ ਅਤੇ ਹੋਰ ਆਗੂਆਂ ਨੇ ਮੋਹਿਤ ਮਹਿੰਦਰਾ ਖ਼ਿਲਾਫ਼ ਬੋਲਦਿਆਂ ਆਖਿਆ ਕਿ ਉਹ ਸਾਰੇ ਕਾਂਗਰਸ ਪਾਰਟੀ ਦੇ ਨਾਲ ਹਨ ਅਤੇ ਪਾਰਟੀ ਇੱਥੋਂ ਜਿਹੜਾ ਵੀ ਉਮੀਦਵਾਰ ਚੋਣ ਮੈਦਾਨ ’ਚ ਉਤਾਰੇਗੀ ਉਸ ਦਾ ਉਹ ਸਾਥ ਦੇਣਗੇ ਪਰ ਉਹ ਹਲਕਾ ਦਿਹਾਤੀ ਤੋਂ ਮੋਹਿਤ ਮਹਿੰਦਰਾ ਦਾ ਵਿਰੋਧ ਕਰਕੇ ਉਸ ਦੀ ਅਗਵਾਈ ਨਹੀਂ ਕਬੂਲ ਕਰਨਗੇ।
ਕਾਂਗਰਸੀ ਯੂਥ ਆਗੂਆਂ ਨੇ ਕਿਹਾ,‘ਅਸੀਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਣਾ ਚਾਹੁੰਦੇ ਹਾਂ ਪਰ ਮੋਹਿਤ ਮਹਿੰਦਰਾ ਪ੍ਰਤੀ ਹਲਕੇ ਵਿੱਚ ਰੋਸ ਹੈ, ਜਿਸ ਦਾ ਖ਼ਮਿਆਜ਼ਾ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।’ ਇਸ ਤੋਂ ਇਲਾਵਾ ਸੰਜੀਵ ਕਾਲੂ ਨੇ ਆਖਿਆ ਕਿ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਦਿਹਾਤੀ ਪਟਿਆਲਾ ਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਦਿਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪਾਰਟੀ ਪਟਿਆਲਾ ਹਲਕੇ ਤੋਂ ਜਿਹੜਾ ਵੀ ਉਮੀਦਵਾਰ ਖੜ੍ਹਾ ਕਰੇਗੀ ਉਹ ਉਸ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਪੱਧਰ ’ਤੇ ਮਿਹਨਤ ਕਰਨਗੇ।

Advertisement

Advertisement
Author Image

sukhwinder singh

View all posts

Advertisement
Advertisement
×