For the best experience, open
https://m.punjabitribuneonline.com
on your mobile browser.
Advertisement

ਮੋਹਿਤ ਮਹਿੰਦਰਾ ਨੂੰ ਕਰਨਾ ਪੈ ਰਿਹੈ ਹਲਕੇ ਵਿਚ ਵਿਰੋਧ ਦਾ ਸਾਹਮਣਾ

07:03 AM Apr 23, 2024 IST
ਮੋਹਿਤ ਮਹਿੰਦਰਾ ਨੂੰ ਕਰਨਾ ਪੈ ਰਿਹੈ ਹਲਕੇ ਵਿਚ ਵਿਰੋਧ ਦਾ ਸਾਹਮਣਾ
ਮੋਹਿਤ ਮਹਿੰਦਰਾ ਦੇ ਖ਼ਿਲਾਫ਼ ਮਤਾ ਪਾਉਂਦੇ ਹੋਏ ਕਾਂਗਰਸੀ ਆਗੂ। ਫ਼ੋਟੋ ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 22 ਅਪਰੈਲ
ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੂੰ ਆਪਣੇ ਹੀ ਨਿੱਜੀ ਹਲਕੇ ਪਟਿਆਲਾ ਦਿਹਾਤੀ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਉਨ੍ਹਾਂ ਸਮੇਤ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਪਟਿਆਲਾ ਦਿਹਾਤੀ ਦੇ ਕਈ ਸਾਰੇ ਬਲਾਕ ਸਮਿਤੀ ਮੈਂਬਰਾਂ, ਸਾਬਕਾ ਕੌਂਸਲਰਾਂ, ਸਰਪੰਚਾਂ, ਪੰਚਾਂ, ਨੰਬਰਦਾਰਾਂ ਤੇ ਬਲਾਕ ਸਮਿਤੀਆਂ ਦੇ ਚੇਅਰਮੈਨਾਂ ਨੇ ਸਾਂਝਾ ਮਤਾ ਪਾ ਕੇ ਅੱਜ ਕਾਂਗਰਸ ਹਾਈਕਮਾਂਡ ਨੂੰ ਭੇਜਿਆ ਹੈ, ਜਿਸ ਵਿਚ ਉਨ੍ਹਾਂ ਮੋਹਿਤ ਮਹਿੰਦਰਾ ਨੂੰ ਹਲਕਾ ਪ‌ਟਿਆਲਾ ਦਿਹਾਤੀ ਦੇ ਹਲਕਾ ‌ਇੰਚਾਰਜ ਵਜੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਦੀ ਹਰ ਪੱਖੋਂ ਵਫ਼ਾਦਾਰੀ ਵਿਚ ਹਨ ਪਰ ਉਹ ਹਲਕਾ ਇੰਚਾਰਜ ਮੋਹਿਤ ਮਹਿੰਦਰਾ ਦੇ ਅਧੀਨ ਕੰਮ ਨਹੀਂ ਕਰ ਸਕਦੇ।
ਇਸ ਬਾਰੇ ਮੋਹਿਤ ਮਹਿੰਦਰਾ ਨੇ ਕਿਹਾ ਕਿ ਪਹਿਲੀ ਗੱਲ ਤਾਂ ਕਾਂਗਰਸ ਵਿਚ ਹਲਕਾ ਇੰਚਾਰਜ ਦਾ ਕੋਈ ਮਤਲਬ ਹੀ ਨਹੀਂ ਹੈ, ਦੂਜੀ ਗੱਲ ਜੇਕਰ ਇਨ੍ਹਾਂ ਨੂੰ ਕੋਈ ਮੇਰੇ ਨਾਲ ਗ਼ੁੱਸਾ ਹੈ ਤਾਂ ਇਹ ਮੀਡੀਆ ਵਿੱਚ ਜਾਣ ਦੀ ਬਜਾਏ ਕਾਂਗਰਸ ਹਾਈਕਮਾਂਡ ਕੋਲ ਜਾਣ, ਪ੍ਰੈੱਸ ਵਿਚ ਜਾਣ ਦਾ ਭਾਵ ਹੈ ਕਿ ਇਹ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਹਲਕੇ ਦੇ ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੌਂਸਲਰ ਉਸ ਦੇ ਨਾਲ ਹਨ।

Advertisement

Advertisement
Author Image

Advertisement
Advertisement
×