ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਹਿਨੀ ਵੱਲੋਂ ਮੀਡੀਆ ਨੂੰ ਅਫ਼ਵਾਹਾਂ ਨਾ ਫੈਲਾਉਣ ਦੀ ਅਪੀਲ

06:00 AM Nov 27, 2024 IST

ਨਵੀਂ ਦਿੱਲੀ:

Advertisement

ਗਿਟਾਰ ਵਾਦਕ ਮੋਹਿਨੀ ਡੇ ਨੇ ਏਆਰ ਰਹਿਮਾਨ ਨਾਲ ਨਾਂ ਜੁੜਨ ਸਬੰਧੀ ਖ਼ਬਰਾਂ ਦੀ ਨਿਖੇਧੀ ਕੀਤੀ ਹੈ। ਮੋਹਿਨੀ ਨੇ ਮੀਡੀਆ ਨੂੰ ਅਜਿਹੀਆਂ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਮੋਹਿਨੀ ਦਾ ਕਹਿਣਾ ਹੈ ਕਿ ਉਸ ਨੇ ਏਆਰ ਰਹਿਮਾਨ ਨਾਲ ਕੰਮ ਕੀਤਾ ਹੈ ਤੇ ਉਹ ਇਸ ਉੱਘੇ ਸੰਗੀਤਕਾਰ ਨੂੰ ਆਪਣਾ ਆਦਰਸ਼ ਮੰਨਦੀ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਏਆਰ ਰਹਿਮਾਨ ਨੇ ਵਿਆਹ ਦੇ 29 ਸਾਲ ਬਾਅਦ ਆਪਣੀ ਪਤਨੀ ਸਾਇਰਾ ਬਾਨੋ ਨਾਲੋਂ ਵੱਖਰੇ ਹੋਣ ਦਾ ਐਲਾਨ ਕੀਤਾ ਸੀ। ਇਸੇ ਦੌਰਾਨ ਕੁਝ ਘੰਟਿਆਂ ਮਗਰੋਂ ਮੋਹਿਨੀ ਨੇ ਵੀ ਆਪਣੇ ਪਤੀ ਹਰਟਸਚ ਤੋਂ ਵੱਖਰੇ ਹੋਣ ਦਾ ਐਲਾਨ ਕੀਤਾ ਸੀ। ਰਹਿਮਾਨ (57) ਅਤੇ ਮੋਹਿਨੀ (28) ਵੱਲੋਂ ਇੱਕੋ ਵੇਲੇ ਆਪਣੇ ਜੀਵਨ ਸਾਥੀਆਂ ਨਾਲੋਂ ਵੱਖਰੇ ਹੋਣ ਦੀਆਂ ਖਬਰਾਂ ਮਗਰੋਂ ਇਨ੍ਹਾਂ ਦੋਵਾਂ ਸਬੰਧੀ ਮੀਡੀਆ ’ਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ ਹਨ। ਮੋਹਿਨੀ ਨੇ ਇੰਸਟਾਗ੍ਰਾਮ ’ਤੇ ਇਨ੍ਹਾਂ ਅਫ਼ਵਾਹਾਂ ਦੀ ਨਿਖੇਧੀ ਕੀਤੀ ਹੈ ਅਤੇ ਇਸ ਸਬੰਧੀ ਸਾਰੀਆਂ ਖ਼ਬਰਾਂ ਦੇ ਦਾਅਵਿਆਂ ਨੂੰ ਝੂਠ ਕਰਾਰ ਦਿੱਤਾ ਹੈ। ਮੋਹਿਨੀ ਨੇ ਕਿਹਾ,‘‘ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੇਰੇ ਅਤੇ ਰਹਿਮਾਨ ਬਾਰੇ ਅਜਿਹੀਆਂ ਗਲਤ ਖ਼ਬਰਾਂ ਅਤੇ ਦਾਅਵੇ ਕੀਤੇ ਜਾ ਰਹੇ ਹਨ।’’ ਮੋਹਿਨੀ ਨੇ ਇਹ ਵੀ ਕਿਹਾ ਕਿ ਉਸ ਨੇ ਬਚਪਨ ਤੋਂ ਏਆਰ ਰਹਿਮਾਨ ਨਾਲ ਕੰਮ ਕੀਤਾ ਹੈ ਅਤੇ ਉਹ ਉਨ੍ਹਾਂ ਦਾ ਸਨਮਾਨ ਕਰਦੀ ਹੈ। ਮੋਹਿਨੀ ਨੇ ਅਪੀਲ ਕੀਤੀ ਕਿ ਕ੍ਰਿਪਾ ਕਰਕੇ ਅਜਿਹਾ ਝੂਠੇ ਦਾਅਵੇ ਕਰਨੇ ਬੰਦ ਕੀਤੇ ਜਾਣ ਤੇ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ। -ਪੀਟੀਆਈ

Advertisement
Advertisement