ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਮਹਿੰਦਰ ਸਿੰਘ ਸਰਨਾ ਜਨਮ-ਸ਼ਤਾਬਦੀ ਸੈਮੀਨਾਰ’ ਆਰੰਭ

08:51 AM Sep 28, 2023 IST
featuredImage featuredImage
ਖਾਲਸਾ ਸਮਾਚਾਰ ਰਿਲੀਜ਼ ਕਰਦੇ ਹੋਏ ਕੇ. ਸ੍ਰੀ ਨਵਿਾਸ ਰਾਓ, ਡਾ. ਮਹਿੰਦਰ ਸਿੰਘ ਅਤੇ ਹੋਰ।

ਕੁਲਦੀਪ ਸਿੰਘ
ਨਵੀਂ ਦਿੱਲੀ, 27 ਸਤੰਬਰ
ਸਾਹਿਤ ਅਕਾਦਮੀ ਵੱਲੋਂ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਦੇ ਸਹਿਯੋਗ ਨਾਲ ਮਹਿੰਦਰ ਸਿੰਘ ਸਰਨਾ ਦੀ ਜਨਮ-ਸ਼ਤਾਬਦੀ ਨੂੰ ਮੁੱਖ ਰੱਖਦਿਆਂ ਦੋ-ਰੋਜ਼ਾ ਸੈਮੀਨਾਰ ਸਦਨ ਦੇ ਕਾਨਫ਼ਰੰਸ ਹਾਲ ਵਿਚ ਆਰੰਭ ਹੋਇਆ।
ਆਪਣੇ ਸਵਾਗਤੀ ਭਾਸ਼ਣ ਵਿਚ ਕੇ. ਸ੍ਰੀ ਨਵਿਾਸ ਰਾਓ (ਸਕੱਤਰ, ਸਾਹਿਤ ਅਕਾਦਮੀ) ਨੇ ਕਹਾਣੀ ਸ਼ਬਦ ਨੂੰ ਪਰਿਭਾਸ਼ਤ ਕਰਦਿਆਂ ਮਹਿੰਦਰ ਸਿੰਘ ਸਰਨਾ ਨੂੰ ਕਹਾਣੀ ਜਗਤ ਦੇ ਇਕ ਅਨਿੱਖੜਵੇਂ ਅੰਗ ਵਜੋਂ ਰੂਪਮਾਨ ਕੀਤਾ। ਇਸ ਮੌਕੇ ਪ੍ਰੋ. ਰਵੇਲ ਸਿੰਘ (ਕਨਵੀਨਰ, ਪੰਜਾਬੀ ਸਲਾਹਕਾਰ ਬੋਰਡ, ਸਾਹਿਤ ਅਕਾਦਮੀ) ਨੇ ਵਿਸ਼ੇ ਨਾਲ ਜਾਣ-ਪਛਾਣ ਕਰਾਉਣ ਦੇ ਨਾਲ-ਨਾਲ ਸਰਨਾ ਨਾਲ ਆਪਣੀਆਂ ਪਰਿਵਾਰਕ ਸਾਂਝਾ ਅਤੇ ਕਹਾਣੀਆਂ ਵਿਚਲੀ ਵਿਅੰਗਾਤਮਕਤਾ ਨੂੰ ਸਰੋਤਿਆਂ ਸਾਹਮਣੇ ਰੱਖਿਆ। ਇਸ ਦੇ ਨਾਲ ਹੀ ਸਦਨ ਵੱਲੋਂ ਕੱਢੇ ਗਏ ‘ਮਹਿੰਦਰ ਸਿੰਘ ਸਰਨਾ ਜਨਮ-ਸ਼ਤਾਬਦੀ ਵਿਸ਼ੇਸ਼ ਅੰਕ’ ਨੂੰ ਕੇ. ਸ੍ਰੀ ਨਵਿਾਸ ਰਾਓ, ਹਰਚਰਨ ਸਿੰਘ ਨਾਗ ਅਤੇ ਡਾ. ਮਹਿੰਦਰ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਸਰਨਾ ਦੀਆਂ ਕੁਝ ਰਚਨਾਵਾਂ ਮੁੜ-ਪ੍ਰਕਾਸ਼ਿਤ ਕਰਕੇ ਰਿਲੀਜ਼ ਕੀਤੀਆਂ ਗਈਆਂ। ਉਪਰੰਤ ਮੁੱਖ ਮਹਿਮਾਨ ਮਾਧਵ ਕੌਸ਼ਿਕ (ਪ੍ਰਧਾਨ, ਸਾਹਿਤ ਅਕਾਦਮੀ) ਨੇ ਮਹਿੰਦਰ ਸਿੰਘ ਸਰਨਾ ਨੂੰ ਸੰਪੂਰਨ ਸਾਹਿਤਕਾਰ ਆਖਦਿਆਂ ਉਨ੍ਹਾਂ ਦੀਆਂ ਰਚਨਾਵਾਂ ਵਿਚਲੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕੀਤਾ। ਡਾ. ਮਨਮੋਹਨ ਆਈਪੀਐੱਸ (ਸੇਵਾਮੁਕਤ) ਨੇ ਸਰਨਾ ਦੇ ਸਮੁੱਚੇ ਸਾਹਿਤਕ ਸਫ਼ਰ ਬਾਬਤ ਗੱਲ ਕੀਤੀ। ਆਪਣੇ ਪਿਤਾ ਬਾਰੇ ਗੱਲ ਕਰਦਿਆਂ ਵਿਸ਼ੇਸ਼ ਮਹਿਮਾਨ ਨਵਤੇਜ ਸਿੰਘ ਸਰਨਾ ਨੇ ਮਹਿੰਦਰ ਸਿੰਘ ਸਰਨਾ ਦੀ ਸ਼ਖ਼ਸੀਅਤ ਦੇ ਕੁਝ ਅਣਮੋਲ ਤੇ ਅਨਭੋਲ ਯਾਦਾਂ ਨੂੰ ਸਰੋਤਿਆਂ ਦੇ ਸਨਮੁਖ ਕੀਤਾ।
ਖਾਲਸਾ ਸਮਾਚਾਰ ਦੇ ਸਾਬਕਾ ਸੰਪਾਦਕ ਅਤੇ ਮਹਿੰਦਰ ਸਿੰਘ ਸਰਨਾ ਦੇ ਸਮਕਾਲੀ ਸਾਹਿਤਕਾਰ ਡਾ. ਕਰਨਜੀਤ ਸਿੰਘ ਨੇ ਸਰਨਾ ਦੀਆਂ ਕਹਾਣੀਆਂ ਬਾਰੇ ਦੱਸਿਆ। ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਆਖਦਿਆਂ ਭਾਈ ਵੀਰ ਸਿੰਘ ਸਾਹਿਤ ਸਦਨ ਨਾਲ ਸਰਨਾ ਪਰਿਵਾਰ ਦੀ ਨੇੜਤਾ ਦਾ ਜ਼ਿਕਰ ਕੀਤਾ।

Advertisement

Advertisement