For the best experience, open
https://m.punjabitribuneonline.com
on your mobile browser.
Advertisement

ਮੋਹਨ ਭਾਗਵਤ ਵੱਲੋਂ ਸੰਘ ਦੇ ਸੰਗਠਨਾਂ ਨੂੰ ਮਜ਼ਬੂਤ ਕਰਨ ਦਾ ਸੱਦਾ

07:52 AM Dec 09, 2023 IST
ਮੋਹਨ ਭਾਗਵਤ ਵੱਲੋਂ ਸੰਘ ਦੇ ਸੰਗਠਨਾਂ ਨੂੰ ਮਜ਼ਬੂਤ ਕਰਨ ਦਾ ਸੱਦਾ
Advertisement

ਪਾਲ ਸਿੰਘ ਨੌਲੀ
ਜਲੰਧਰ, 8 ਦਸੰਬਰ
ਰਾਸ਼ਟਰੀ ਸਵੈ ਸੇਵੀ ਸੰਘੇ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਸਥਾਨਕ ਡੀਏਵੀਏਟ ਇੰਸਟੀਚਿਊਟ ਵਿੱਚ ਸੰਘ ਨਾਲ ਸਬੰਧਤ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਤਿੰਨ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਉਨ੍ਹਾਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਹਦਾਇਤ ਕੀਤੀ। ਸੰਘ ਮੁਖੀ ਨੇ ਪੰਜਾਬ ਵਿੱਚ ਨਸ਼ਿਆਂ ਨਾਲ ਤਬਾਹ ਹੋ ਰਹੀ ਜਵਾਨੀ ਨੂੰ ਬਚਾਉਣ ਲਈ ਸੰਗਠਨਾਂ ਨੂੰ ਹਾਂਪੱਖੀ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਦਾ ਸੱਦਾ ਦਿੱਤਾ। ਹਾਲਾਂਕਿ, ਮੀਡੀਆਂ ਨੂੰ ਆਰਐੱਸਐੱਸ ਮੁਖੀ ਦੀਆਂ ਮੀਟਿੰਗਾਂ ਤੋਂ ਦੂਰ ਰੱਖਿਆ ਗਿਆ ਪਰ ਅੰਦਰੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਮੀਟਿੰਗਾਂ ਵਿੱਚ 22 ਜਨਵਰੀ ਨੂੰ ਹੋ ਰਹੀ ਰਾਮ ਮੰਦਰ ਦੇ ਉਦਘਾਟਨ ਮੌਕੇ ਸਮੁੱਚੇ ਪੰਜਾਬ ਦੀ ਭਾਗੀਦਾਰੀ ਯਕੀਨੀ ਬਣਾਉਣ ਬਾਰੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਭਾਗਵਤ ਵੱਲੋਂ 22 ਜਨਵਰੀ ਨੂੰ ਸਮੁੱਚੇ ਪੰਜਾਬ ਵਿੱਚ ਦੀਪਮਾਲਾ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਨ ਭਾਗਵਤ ਨੇ ਸੰਗਠਨਾਂ ਦੇ ਮੁਖੀਆਂ ਨੂੰ ਇਹ ਹਦਾਇਤ ਵੀ ਕੀਤੀ ਹੈ ਕਿ ਉਹ ਆਪੋ-ਆਪਣੇ ਸੰਗਠਨ ਮਜ਼ਬੂਤ ਕਰਨ। ਇਸ ਦੇ ਨਾਲ ਹੀ ਪੰਜਾਬ ਦੇ ਅਹੁਦੇਦਾਰਾਂ ਨੂੰ ਸਾਲ 2025 ਵਿੱਚ ਆ ਰਹੇ ਸੰਘ ਦੇ 100 ਸਾਲਾ ਸਮਾਗਮਾਂ ਵਿੱਚ ਦੇਸ਼ ਤੇ ਸਮਾਜ ਦੀ ਮਜ਼ਬੂਤੀ ’ਤੇ ਬਿਹਤਰੀ ਲਈ ਟੀਚੇ ਮਿੱਥਣ ਨੂੰ ਕਿਹਾ ਗਿਆ। ਇਸ ਮੀਟਿੰਗ ਵਿੱਚ ਪੰਜਾਬ ਦੇ ਸਹਿ-ਸੰਘ ਚਾਲਕ ਡਾ. ਰਜਨੀਸ਼ ਅਰੋੜਾ, ਧਰਮ ਜਾਗਰਣ ਦੇ ਸੂਬਾ ਪ੍ਰਧਾਨ ਡਾ. ਰਾਮਗੋਪਾਲ ਸਮੇਤ ਲਘੂ ਭਾਰਤੀ ਸੰਘ, ਵਿੱਦਿਆ ਭਾਰਤੀ ਸੰਘ, ਸੇਵਾ ਭਾਰਤੀ ਸੰਘ ਸਮੇਤ ਹੋਰ ਸਾਰੇ ਸੰਗਠਨਾਂ ਦੇ ਪ੍ਰਤੀਨਿਧੀ ਹਾਜ਼ਰ ਸਨ।

Advertisement

ਭਾਗਵਤ ਵੱਲੋਂ ਰਾਧਾ ਸੁਆਮੀ ਮੁਖੀ ਨਾਲ ਬੰਦ ਕਮਰਾ ਮੀਟਿੰਗ

ਰਈਆ (ਦਵਿੰਦਰ ਭੰਗੂ): ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਮਧੂਕਰ ਭਾਗਵਤ ਅੱਜ ਸਵੇਰੇ ਗੱਡੀਆਂ ਦੇ ਕਾਫ਼ਲੇ ਨਾਲ ਡੇਰਾ ਰਾਧਾ ਸੁਆਮੀ ਬਿਆਸ ਪੁੱਜੇ, ਜਿੱਥੇ ਉਨ੍ਹਾਂ ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਨ ਭਾਗਵਤ ਅੱਜ ਸਵੇਰੇ ਲਗਪਗ 10.30 ਵਜੇ ਡੇਰਾ ਬਿਆਸ ਅੰਦਰ ਦਾਖਲ ਹੋਏ ਅਤੇ ਉਨ੍ਹਾਂ 11 ਤੋਂ 12 ਵਜੇ ਤੱਕ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੀਟਿੰਗ ਕੀਤੀ, ਜਿਸ ਦੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ ਹਨ। ਸੂਤਰਾਂ ਅਨੁਸਾਰ ਸੰਘ ਮੁਖੀ ਨੇ ਡੇਰੇ ਅੰਦਰ ਲੰਗਰ ਹਾਲ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਹ ਕਰੀਬ ਦੋ ਘੰਟੇ ਡੇਰੇ ਅੰਦਰ ਰਹੇ ਤੇ ਕਰੀਬ 12.50 ’ਤੇ ਵਾਪਸ ਚਲੇ ਗਏ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਕੇਂਦਰੀ ਮੰਤਰੀ ਡੇਰਾ ਬਿਆਸ ਦੇ ਮੁਖੀ ਨੂੰ ਮਿਲ ਚੁੱਕੇ ਹਨ।

Advertisement

Advertisement
Author Image

Advertisement