ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਨਵੇਂ ਰੂਟਾਂ ’ਤੇ ਮੁਹੱਲਾ ਬੱਸ ਦਾ ਟਰਾਇਲ ਸ਼ੁਰੂ

09:52 AM Aug 29, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਗਸਤ
ਦਿੱਲੀ ਸਰਕਾਰ ਨੇ ਅੱਜ ਦਿੱਲੀ ਵਿੱਚ ਲਾਸਟ ਮੀਲ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਦੋ ਹੋਰ ਨਵੇਂ ਰੂਟਾਂ ’ਤੇ ਮੁਹੱਲਾ ਬੱਸਾਂ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਮੁਹੱਲਾ ਬੱਸਾਂ ਦਾ ਟਰਾਇਲ ਕੈਲਾਸ਼ ਕਲੋਨੀ ਮੈਟਰੋ ਸਟੇਸ਼ਨ ਤੋਂ ਪੀਐੱਨਬੀ ਗੀਤਾਂਜਲੀ ਅਤੇ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਤੋਂ ਵਸੰਤ ਵਿਹਾਰ ਤੱਕ ਕੀਤਾ ਜਾ ਰਿਹਾ ਹੈ, ਜੋ ਸੱਤ ਦਿਨ ਚੱਲੇਗੀ। ਬੱਸਾਂ ਨੂੰ ਕੈਬਨਿਟ ਮੰਤਰੀ ਸੌਰਭ ਭਾਰਦਵਾਜ, ਵਿਧਾਇਕ ਸੋਮਨਾਥ ਭਾਰਤੀ ਅਤੇ ਪਰਮਿਲਾ ਟੋਕਸ ਨੇ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡੀਟੀਸੀ ਵੱਲੋਂ ਕੈਲਾਸ਼ ਕਲੋਨੀ ਮੈਟਰੋ ਤੋਂ ਪੀਐੱਨਬੀ ਗੀਤਾਂਜਲੀ ਤੱਕ ਅਤੇ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਤੋਂ ਵਸੰਤ ਵਿਹਾਰ ਤੱਕ ਡੀਆਈਐੱਮਟੀਐੱਸ ਵੱਲੋਂ ਮੁਹੱਲਾ ਬੱਸਾਂ ਦੀ ਟਰਾਇਲ ਰਨ ਕੀਤੀ ਗਈ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮੋਤੀ ਲਾਲ ਨਹਿਰੂ ਕਾਲਜ, ਜੀਸਸ ਐਂਡ ਮੈਰੀ ਕਾਲਜ, ਮੈਤ੍ਰੇਈ ਕਾਲਜ, ਸ੍ਰੀ ਵੈਂਕਟੇਸ਼ਵਰ ਕਾਲਜ, ਐੱਲਐੱਸਆਰ ਕਾਲਜ, ਸੈਂਟਰਲ ਸਕੂਲ ਅਤੇ ਵੋਕੇਸ਼ਨਲ ਕਾਲਜ ਵਰਗੀਆਂ ਸੰਸਥਾਵਾਂ ਨੂੰ ਦੋ ਨਵੇਂ ਰੂਟਾਂ ’ਤੇ ਮੁਹੱਲਾ ਬੱਸਾਂ ਦੇ ਟਰਾਇਲ ਵਿੱਚ ਬੱਸ ਅੱਡੇ ਵਜੋਂ ਸ਼ਾਮਲ ਕੀਤਾ ਹੈ। ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਗ੍ਰੇਟਰ ਕੈਲਾਸ਼ ਪਾਰਟ-1 ਅਤੇ ਮਾਲਵੀਆ ਨਗਰ ਦੇ ਲੋਕ ਮੰਗ ਕਰ ਰਹੇ ਸਨ ਕਿ ਉਨ੍ਹਾਂ ਲਈ ਛੋਟੀਆਂ ਬੱਸਾਂ ਚਲਾਈਆਂ ਜਾਣ। ਇਹ ਬੱਸ ਸੇਵਾ ਕੈਲਾਸ਼ ਕਲੋਨੀ ਮੈਟਰੋ ਸਟੇਸ਼ਨ ਤੋਂ ਲੇਡੀ ਸ੍ਰੀ ਰਾਮ ਕਾਲਜ, ਜੀਕੇ-1 ਐੱਨ ਬਲਾਕ, ਐੱਮ ਬਲਾਕ ਮਾਰਕੀਟ, ਜੀਕੇ-1 ਈ ਬਲਾਕ ਅਤੇ ਪੰਪੋਜ਼ ਰਾਹੀਂ ਜੀਕੇ ਮੈਟਰੋ ਸਟੇਸ਼ਨ, ਜੀਕੇ 2 ਦੇ ਸਾਹਮਣੇ, ਚਿਰਾਗ ਦਿੱਲੀ, ਸ਼ੇਖ ਸਰਾਏ, ਵੋਕੇਸ਼ਨਲ ਪ੍ਰੈਸ ਵਾਇਆ ਐਨਕਲੇਵ ਤੋਂ ਚੱਲਦੀ ਹੈ। ਇਹ ਮਾਲਵੀਆ ਨਗਰ ਦੇ ਗੀਤਾਂਜਲੀ ਬੱਸ ਡਿਪੂ ਤੱਕ ਪਹੁੰਚੇਗੀ। ਮੁਹੱਲਾ ਬੱਸਾਂ ਦਾ ਕਿਰਾਇਆ ਦਿੱਲੀ ਸਰਕਾਰ ਦੀਆਂ ਏਸੀ ਬੱਸਾਂ ਵਾਂਗ ਹੀ ਰਹੇਗਾ।

Advertisement

Advertisement