ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਹਾਲੀ: ਸਰਕਾਰੀ ਹਸਪਤਾਲ ਨੂੰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ

03:31 PM Mar 30, 2024 IST

ਦਰਸ਼ਨ ਸਿੰਘ ਸੋਢੀ
ਮੁਹਾਲੀ, 30 ਮਾਰਚ
ਆਮ ਆਦਮੀ ਪਾਰਟੀ ਦੀ ਕੌਂਸਲਰ ਅਰੁਣਾ ਸ਼ਰਮਾ ਵਸ਼ਿਸ਼ਟ ਦੀਆਂ ਕੋਸ਼ਿਸ਼ਾ ਸਦਕਾ ਦਿਸ਼ਾ ਸੁਸਾਇਟੀ ਅਤੇ ਇਯੋਨ ਕੰਪਨੀ ਨੇ ਸੀਐੱਸਆਰ ਫੰਡ ਅਧੀਨ ਮੁਹਾਲੀ ਦੇ ਸਰਕਾਰੀ ਹਸਪਤਾਲ ਨੂੰ ਉਥੇ ਦੀਆਂ ਜ਼ਰੂਰਤਾਂ ਅਨੁਸਾਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ। ਸੁਸਾਇਟੀ ਦੇ ਪ੍ਰਧਾਨ ਤੇ ਇਯੋਨ ਕੰਪਨੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੀਆਂ ਜ਼ਰੂਰਤ ਅਨੁਸਾਰ ਕੁਝ ਸਾਮਾਨ ਦੇਣ ਦਾ ਉਪਰਾਲਾ ਕੀਤਾ ਹੈ। ਇਸ ਵਿੱਚ ਮਰੀਜ਼ਾ ਦੇ ਕੁਰਤੇ ਪਜਾਮੇ, ਪੇਸ਼ੈਂਟ ਗਾਊਨ, ਡਾਕਟਰ ਗਾਊਨ, ਬੈੱਡ ਸ਼ੀਟ, ਟਰਾਲੀ ਸ਼ੀਟ ਤੋ ਹੋਰ ਜ਼ਰੂਰੀ ਸਮਾਨ, ਜਿਸ ਦੀ ਕੀਮਤ 275000 ਰੁਪਏ ਦੇ ਕਰੀਬ ਹੈ ਸ਼ਾਮਲ ਹੈ। ਇਸ ਮੌਕੇ ਦਿਸ਼ਾ ਸੁਸਾਇਟੀ ਦੇ ਜਨਰਲ ਸਕੱਤਰ ਰਾਜੀਵ ਵਸ਼ਿਸ਼ਟ, ਐੱਸਐੱਮਓ ਡਾ. ਐੱਚਐੱਸ ਚੀਮਾ ਤੇ ਡਾ. ਵਿਜੈ ਭਗਤ, ਡਾ. ਨਵਦੀਪ ਸਿੰਘ, ਮੈਡੀਕਲ ਸੁਪਰਡੈਂਟ, ਮੈਡੀਕਲ ਕਾਲਜ, ਡਾ. ਪਰਮਿੰਦਰ ਸਿੰਘ ਮੌਕੇ 'ਤੇ ਹਾਜ਼ਰ ਸਨ।

Advertisement

Advertisement
Advertisement