ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਹਾਲੀ: ਅਸਲਾ ਲਾਇਸੈਂਸ ਤੋਂ ਤੀਜਾ ਹਥਿਆਰ ਰੱਦ ਕਰਵਾਉਣ ਦਾ ਹੁਕਮ

01:21 PM Jul 12, 2023 IST

ਦਰਸ਼ਨ ਸਿੰਘ ਸੋਢੀ
ਮੁਹਾਲੀ, 12 ਜੁਲਾਈ
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੈਂਸਧਾਰਕਾਂ ਨੂੰ ਆਪਣੇ ਅਸਲਾ ਲਾਇਸੈਂਸ ਤੋਂ ਤੀਜਾ ਹਥਿਆਰ ਰੱਦ ਕਰਵਾਉਣ ਲਈ ਕਿਹਾ ਹੈ। ਅੱਜ ਇੱਥੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਅਸਲਾ ਲਾਇਸੈਂਸਧਾਰਕਾਂ ਨੂੰ 8 ਸਤੰਬਰ 2020 ਰਾਹੀਂ ਨੋਟਿਸ ਜਾਰੀ ਕਰਕੇ ਕਿਹਾ ਗਿਆ ਸੀ ਕਿ ਆਰਮਜ਼ ਐਕਟ 1959, ਅਮੈਂਡਮੈਂਟ ਐਕਟ 2019 ਦੇ ਸੈਕਸ਼ਨ 3(2) ਵਿੱਚ ਕੀਤੀ ਗਈ ਸੋਧ ਅਨੁਸਾਰ ਕੇਵਲ ਦੋ ਹਥਿਆਰ ਰੱਖਣ ਦੀ ਆਗਿਆ ਹੈ, ਜਿਸ ਲਾਇਸੈਂਸਧਾਰਕ 3 ਹਥਿਆਰ ਰੱਦ ਕਰਵਾਉਣ। ਮੁਹਾਲੀ ਵਿਖੇ 23 ਲਾਇਸੈਂਸਧਾਰਕ ਅਜਿਹੇ ਹਨ, ਜਨਿ੍ਹਾਂ ਨੇ ਆਪਣੇ ਲਾਇਸੈਂਸ ਤੋਂ ਤੀਸਰਾ ਹਥਿਆਰ ਰੱਦ ਕਰਵਾ ਕੇ ਜਮ੍ਹਾਂ ਨਹੀਂ ਕਰਵਾਇਆ। ਅਜਿਹੇ ਲਾਇਸੈਂਸਧਾਰਕ ਹਫਤੇ ਦੇ ਅੰਦਰ-ਅੰਦਰ ਇਹ ਕੰਮ ਕਰ ਲੈਣ। ਅਜਿਹਾ ਨਾ ਕਰਨ ’ਤੇ ਉਨ੍ਹਾਂ ਦਾ ਲਾਇਸੈਂਸ ਰੱਦ ਜਾਂ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Tags :
ਅਸਲਾਹਥਿਆਰਹੁਕਮਕਰਵਾਉਣਤੀਜਾਮੁਹਾਲੀਲਾਇਸੈਂਸ
Advertisement